ਪੰਜਾਬ ''ਚ ਕੋਰੋਨਾ ਦਾ ਪ੍ਰਕੋਪ, ਹੁਣ ਸਿਵਲ ਹਸਪਤਾਲ ਦੇ SMO ਦੀ ਰਿਪੋਰਟ ਆਈ ਪਾਜ਼ੇਟਿਵ

08/18/2020 3:06:03 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਨਵਾਂ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਅਰੁਣ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਸਿਹਤ ਵਿਭਾਗ ਦੇ ਕਾਮੇ ਕੋਰੋਨਾ ਦੇ ਲਪੇਟ 'ਚ ਆ ਚੁੱਕੇ ਹਨ। ਇਸ ਨਾਲ ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 2854 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 2217 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 113 ਮਰੀਜ਼ ਦਮ ਤੋੜ ਚੁੱਕੇ ਹਨ। 

ਇਹ ਵੀ ਪੜ੍ਹੋਂ : ਨੌਜਵਾਨ ਨੇ ਪੁਰਾਣੀਆਂ ਫ਼ਿਲਮਾਂ ਵੇਖ ਤਿਆਰ ਕੀਤੀ ਅਨੋਖੀ ਕਾਰ, ਦਿੰਦੀ ਹੈ ਲਗਜ਼ਰੀ ਗੱਡੀਆਂ ਨੂੰ ਮਾਤ (ਤਸਵੀਰਾਂ)

6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾਬਾ ਰੋਡ 'ਤੇ 6 ਦਿਨ ਵਿਚ ਇਕ ਪਰਿਵਾਰ ਦੇ 3 ਜੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਇਲਾਕੇ ਦੇ ਪ੍ਰਸਿੱਧ ਨਿਰਮਲ ਪੈਲੇਸ ਦੇ ਮਾਲਕਾਂ ਵਿਚ ਪਰਿਵਾਰ ਦੇ 3 ਜੀਅ ਇਸ ਮਹਾਮਾਰੀ ਕਾਰਣ ਮੌਤ ਦੀ ਨੀਂਦ ਸੋ ਗਏ। ਇਸ ਤੋਂ ਇਲਾਵਾ ਅਮਰਪੁਰਾ ਇਲਾਕੇ ਦੇ ਤਾਂ ਬਜ਼ੁਰਗ ਪਤੀ-ਪਤਨੀ ਵਾਇਰਸ ਦੀ ਲਪੇਟ ਵਿਚ ਆ ਕੇ ਦੁਨੀਆ ਤੋਂ ਰੁਖਸਤ ਹੋ ਗਏ ਪਰ ਪ੍ਰਸ਼ਾਸਨ ਦੀ ਸੁਣੋ ਤਾਂ ਉਸ ਦੇ ਮੁਤਾਬਕ ਹਾਲਾਤ ਕਾਬੂ ਵਿਚ ਹਨ। ਸੋਮਵਾਰ ਨੂੰ ਮਹਾਨਗਰ ਵਿਚ 18 ਅੰਡਰ ਟ੍ਰਾਇਲ, 18 ਹੈਲਥ ਕੇਅਰ ਵਰਕਰ, 4 ਗਰਭਵਤੀ ਔਰਤਾਂ ਵਾਇਰਸ ਤੋਂ ਪੀੜਤ ਪਾਈਆਂ ਗਈਆਂ ਜਦੋਂਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 70 ਹੋਰ ਵਿਅਕਤੀ ਪਾਜ਼ੇਟਿਵ ਹੋ ਗਏ ਹਨ। ਮਹਾਨਗਰ ਵਿਚ ਮੰਗਲਵਾਰ ਨੂੰ 247 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 17 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚ 230 ਜ਼ਿਲ੍ਹੇ ਦੇ ਰਹਿਣ ਵਾਲੇ ਜਦੋਂਕਿ 17 ਮ੍ਰਿਤਕ ਮਰੀਜ਼ਾਂ 'ਚੋਂ 4 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਹੁਣ ਤੱਕ ਜ਼ਿਲ੍ਹੇ ਵਿਚ 6823 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 257 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ 'ਚੋਂ 740 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ਮਰੀਜ਼ਾਂ 'ਚੋਂ 58 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।


Baljeet Kaur

Content Editor

Related News