ਅੰਮ੍ਰਿਤਸਰ: ਮਿਰਚਾਂ ਦੇ ਕੋਲਡ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬਿਗ੍ਰੇਡ ਫੱਸੀ ਰਹੀ ਜਾਮ ’ਚ
Monday, Aug 29, 2022 - 11:08 AM (IST)
ਅੰਮ੍ਰਿਤਸਰ (ਰਮਨ)- ਅੰਮ੍ਰਿਤਸਰ ਦਬੁਰਜੀ ਸਥਿਤ ਰਾਮਪੁਰਾ ਪਿੰਡ ਵਿਖੇ ਮਿਰਚਾਂ ਦੇ ਨੈਸ਼ਨਲ ਕੋਲਡ ਸਟੋਰ ’ਚ ਦੇਰ ਸ਼ਾਮ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ। ਮੌਕੇ ’ਤੇ ਨਗਰ ਨਿਗਮ ਫਾਇਰ ਬ੍ਰਿਗੇਡ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਪੁੱਜੀਆਂ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਮੁਲਾਜ਼ਮਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮਿਰਚਾਂ ਦਾ ਸਟੋਰ ਹੋਣ ਕਾਰਨ ਫਾਇਰ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਲਈ ਕਾਫੀ ਪ੍ਰੇਸ਼ਾਨ ਹੋਈ ਉੱਥੇ ਹੀ ਅੱਖਾਂ ਤੇ ਮਿਰਚਾਂ ਲੱਗਣ ਕਾਰਨ ਫਾਇਰ ਮੁਲਾਜ਼ਮਾਂ ਦਾ ਬੁਰਾ ਹਾਲ ਹੋਇਆ।
ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਅੰਮ੍ਰਿਤਸਰ ਵਿਚ ਆਏ ਸਨ, ਜਿਸ ਨੂੰ ਲੈ ਕੇ ਕੁਝ ਸੜਕਾਂ ਪੁਲਸ ਵੱਲੋਂ ਬਲੋਕ ਕਰ ਦਿੱਤੀਆਂ ਗਈਆਂ, ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਗੱਡੀਆਂ ਜਾਮ ਵਿਚ ਫੱਸੀਆਂ ਰਹੀਆਂ। ਫਾਇਰ ਮੁਲਾਜ਼ਮਾਂ ਵੱਲੋਂ ਖ਼ੁਦ ਹੀ ਟ੍ਰੈਫਿਕ ਖੁਲ੍ਹਵਾਇਆ ਗਿਆ। ਅੱਗ ਜ਼ਿਆਦਾ ਹੋਣ ਕਾਰਨ ਸਾਰੇ ਫਾਇਰ ਮੁਲਾਜ਼ਮਾ ਨੂੰ ਡਿਊਟੀ ’ਤੇ ਬੁਲਾ ਕੇ ਗੱਡੀਆਂ ਨੂੰ ਅੱਗ ਵਾਲੀ ਘਟਨਾ ਦੀ ਥਾਂ ’ਤੇ ਬੁਲਾਇਆ ਗਿਆ। ਅੱਗ ਜ਼ਿਆਦਾ ਹੋਣ ਕਾਰਨ ਮੌਕੇ ’ਤੇ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਏ. ਡੀ. ਐੱਫ. ਓ. ਲਵਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਟੀਮ ਪੁੱਜੀ। ਏ. ਡੀ. ਐੱਫ. ਓ. ਨੇ ਦੱਸਿਆ ਕਿ ਮਿਰਚਾਂ ਦਾ ਕੋਲਡ ਸਟੋਰ ਹੋਣ ਕਾਰਨ ਫਾਇਰ ਮੁਲਾਜ਼ਮਾਂ ਨੂੰ ਅੰਦਰ ਜਾਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਾਇਰ ਮੁਲਾਜ਼ਮਾ ਵੱਲੋਂ ਅੱਗ ਬੁਝਾਉਣ ਦੇ ਕੜੇ ਯਤਨ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ
ਐਮਰਜੈਂਸੀ ਵਾਹਨ ਵੀ ਫੱਸੇ ਰਹੇ ਟ੍ਰੈਫਿਕ ਜਾਮ ’ਚ
ਸ਼ਹਿਰ ਵਿੱਚ ਹਮੇਸ਼ਾ ਐਂਬੂਲੈਂਸ ਤੇ ਪੁਲਸ ਆਦਿ ਵਾਹਨਾਂ ਲਈ ਐਮਰਜੈਂਸੀ ਹੋਣ ਕਰ ਕੇ ਰਸਤੇ ਛੱਡੇ ਜਾਂਦੇ ਹਨ ਪਰ ਅੱਜ ਮੁੱਖ ਮੰਤਰੀ ਦੀ ਅੰਮ੍ਰਿਤਸਰ ’ਚ ਫੇਰੀ ਦੌਰਾਨ ਸ਼ਹਿਰ ਦੀਆਂ ਸੜਕਾਂ ਟ੍ਰੈਫਿਕ ਜਾਮ ਵਿਚ ਬਲਾਕ ਹੋ ਗਈਆਂ, ਜਿਸ ਕਾਰਨ ਫਾਇਰ ਬਿਗ੍ਰੇਡ ਨੂੰ ਅੱਗ ਵਾਲੀ ਥਾਂ ’ਤੇ ਪਹੁੰਚਣ ਲਈ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀ ਗੱਡੀ ਡੇਢ ਘੰਟਾ ਟ੍ਰੈਫਿਕ ਜਾਮ ’ਚ ਫੱਸੀ ਰਹੀ, ਫਾਇਰ ਮੁਲਾਜ਼ਮਾ ਵੱਲੋਂ ਖ਼ੁਦ ਹੀ ਟ੍ਰੈਫਿਕ ਨੂੰ ਬਹਾਲ ਕਰਵਾਇਆ ਗਿਆ। ਸੁਲਤਾਨਵਿੰਡ ਲਿੰਕ ਰੋਡ ਅਤੇ ਨਹਿਰ ਵਾਲੇ ਪਾਸੇ ਕਾਫੀ ਲੰਬਾ ਜਾਮ ਲੱਗਾ ਰਿਹਾ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ