ਭੇਤਭਰੀ ਹਾਲਤ ''ਚ 14 ਸਾਲਾ ਬੱਚੀ ਅਗਵਾ
Thursday, Nov 15, 2018 - 10:36 AM (IST)

ਅੰਮ੍ਰਿਤਸਰ (ਅਰੁਣ) : ਅੰਮ੍ਰਿਤਸਰ 'ਚ ਭੇਤਭਰੀ ਹਾਲਤ 'ਚ 14 ਸਾਲਾ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਕਬੂਲਪੁਰਾ ਇਲਾਕੇ 'ਚ ਘਰੋਂ ਬਾਜ਼ਾਰ ਸਾਮਾਨ ਖਰੀਦਣ ਗਈ 14 ਸਾਲਾ ਲੜਕੀ ਭੇਤਭਰੀ ਹਾਲਤ ਵਿਚ ਗੁੰਮ ਹੋ ਗਈ। ਲੜਕੀ ਦੇ ਪਿਤਾ ਗਣੇਸ਼ ਪਾਸਵਾਨ ਦੀ ਸ਼ਿਕਾਇਤ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਦੀ 14 ਸਾਲਾ ਲੜਕੀ ਨੂੰ ਅਗਵਾ ਕਰ ਲੈਣ ਸਬੰਧੀ ਮਾਮਲਾ ਦਰਜ ਕਰ ਕੇ ਥਾਣਾ ਮਕਬੂਲਪੁਰਾ ਦੀ ਪੁਲਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।