ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ ''ਚ ਜ਼ਿਆਦਾ ਮੌਤਾਂ (ਵੀਡੀਓ)

09/12/2020 12:09:56 PM

ਅੰਮ੍ਰਿਤਸਰ/ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਭਿਆਨਕ ਹੁੰਦਾ ਰਿਹਾ ਹੈ। ਆਏ ਦਿਨ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ ਦਾ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਲੈਵਲ 2 'ਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਕਿਉਂਕਿ ਜਦੋਂ ਲੈਵਲ ਇਕ 'ਚ ਲੋਕ ਬੀਮਾਰ ਹੁੰਦੇ ਹਨ ਪਰ ਉਹ ਡਾਕਟਰ ਕੋਲ ਇਲਾਜ਼ ਕਰਵਾਉਣ ਨਹੀਂ ਜਾਂਦੇ। ਜੇਕਰ ਉਹ ਡਾਕਟਰ ਕੋਲ ਇਲਾਜ ਕਰਵਾਉਣ ਜਾਣ ਤਾਂ ਉਹ ਹੀ ਠੀਕ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਸਤਿਕਾਰ ਕਮੇਟੀਆਂ 'ਤੇ ਭੜਕੇ ਲੌਂਗੋਵਾਲ, ਕਿਹਾ- 'ਇਹ ਦੱਸੋ ਪਾਵਨ ਸਰੂਪਾਂ ਕਿੱਥੇ ਨੇ'

ਇਸ ਦੇ ਨਾਲ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਕੋਈ ਤਕਲੀਫ਼ ਹੁੰਦੀ ਹੈ ਤਾਂ ਤੁਸੀਂ ਡਾਕਟਰ ਕੋਲ ਜ਼ਰੂਰ ਜਾਓ ਨਹੀਂ ਹਾਲਾਤ ਹੋਰ ਜ਼ਿਆਦਾ ਵਿਗੜ ਜਾਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਲੋਕ ਡਾਕਟਰਾਂ ਕੋਲ ਜਾ ਰਹੇ ਹਨ। ਇਸੇ ਕਾਰਨ ਇਨ੍ਹਾਂ ਜ਼ਿਲ੍ਹਿਆਂ 'ਚ ਬਹੁਤ ਘੱਟ ਗਿਣਤੀ 'ਚ ਲੋਕ ਕੋਰੋਨਾ ਕਾਰਨ ਮਰ ਰਹੇ ਹਨ। 

ਇਹ ਵੀ ਪੜ੍ਹੋ : 26 ਸੂਬਿਆਂ ਸਮੇਤ ਪੰਜਾਬ ਬਣੇਗਾ 'ਇਕ ਦੇਸ਼, ਇਕ ਰਾਸ਼ਨ ਕਾਰਡ' ਲਾਗੂ ਕਰਨ ਵਾਲਾ ਸੂਬਾ

ਇਥੇ ਦੱਸ ਦੱਈਏ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਵਾਰ 13 ਸਤੰਬਰ ਦਿਨ ਐਤਵਾਰ ਨੂੰ ਸੂਬੇ 'ਚ ਕੋਈ ਕਰਫਿਊ ਨਹੀਂ ਲੱਗੇਗਾ ਪਰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। 

ਇਹ ਵੀ ਪੜ੍ਹੋ : ਘੋਰ ਕਲਯੁੱਗ : ਖੇਡਣ ਦੇ ਬਹਾਨੇ 4 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਗਲਤ ਕੰਮ


Baljeet Kaur

Content Editor

Related News