ਭਗੌੜੇ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ''ਚ ਚੈਰੀਟੇਬਲ ਟਰੱਸਟ ਵਿਵਾਦਾਂ ਦੇ ਘੇਰੇ ''ਚ

06/24/2018 11:31:57 AM

ਅੰਮ੍ਰਿਤਸਰ (ਗੁਰਿੰਦਰ) : ਅੰਮ੍ਰਿਤਸਰ 'ਚ ਸਥਿਤ ਇਕ ਚੈਰੀਟੇਬਲ ਟਰੱਸਟ ਉਸ ਸਮੇਂ ਵਿਵਾਦਾਂ 'ਚ ਆ ਗਿਆ ਜਦੋਂ ਚੈਰੀਟੇਬਲ ਟਰੱਸਟ 'ਚ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ, ਜੋ ਕਿ ਮੁਕੱਦਮਾ ਨੰਬਰ 307 'ਚ ਭਗੌੜਾ ਸੀ। ਇਸ ਦੇ ਨਾਲ ਹੀ ਚੈਰੀਟੇਬਲ ਟਰੱਸਟ ਦੀ ਮੁੱਖ ਸੇਵਾਦਾਰ 'ਤੇ ਵੀ ਪਨਾਹ ਦੇਣ ਦਾ ਮੁਕੱਦਮਾ ਦਰਜ ਕੀਤਾ ਹੈ। 
ਇਸ ਸਬੰਧੀ ਚੈਰੀਟੇਬਲ ਟਰੱਸਟ ਦੀ ਮੁੱਖ ਸੇਵਾਦਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਬੇਕਸੂਰ ਹੈ। ਉਸ 'ਤੇ ਉਸ ਦੇ ਜਵਾਈ ਵਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਸ ਨੇ ਕਿਹਾ ਕਿ ਮੇਰਾ ਜਵਾਈ ਦੇ ਨਾਲ ਪੁਰਾਣਾ ਝਗੜਾ ਚੱਲ ਰਿਹਾ ਹੈ ਤੇ ਉਹ ਚੈਰੀਟੇਬਲ ਟਰੱਸਟ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉਸ ਨੇ ਇਹ ਸਾਰੀ ਸਾਜਿਸ਼ ਰਚੀ ਹੈ। ਉਸ ਨੇ ਕਿਹਾ ਕਿ ਮੈਨੂੰ ਉਸ ਕੋਲੋਂ ਜਾਨ ਤੋਂ ਵੀ ਖਤਰਾ ਹੈ। ਉਸ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।      


Related News