ਤੇਜ਼ ਰਫ਼ਤਾਰ ਬੱਸ ਨੇ ਕੁਚਲੀ ਡਾਂਸਰ, 2 ਜ਼ਖਮੀ

Monday, Feb 12, 2018 - 11:59 AM (IST)

ਤੇਜ਼ ਰਫ਼ਤਾਰ ਬੱਸ ਨੇ ਕੁਚਲੀ ਡਾਂਸਰ, 2 ਜ਼ਖਮੀ

ਅੰਮ੍ਰਿਤਸਰ (ਅਰੁਣ) - ਥਾਣਾ ਬਿਆਸ ਅਧੀਨ ਪੈਂਦੇ ਖੇਤਰ ਫੱਤੂਵਾਲ ਨੇੜੇ ਜਾ ਰਹੇ ਇਕ ਮੋਟਰਸਾਈਕਲ ਨੂੰ ਰੋਡਵੇਜ਼ ਦੀ ਇਕ ਤੇਜ਼ ਰਫ਼ਤਾਰ ਬੱਸ ਵੱਲੋਂ ਟੱਕਰ ਮਾਰ ਦੇਣ ਨਾਲ ਇਕ 20 ਸਾਲਾ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਬੈਠੇ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ। ਸ਼ਿਕਾਇਤ ਵਿਚ ਕਲੇਰ ਬੰਗਾਲੀਪੁਰ ਵਾਸੀ ਜਗਤਾਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਮੋਟਰਸਾਈਕਲ 'ਤੇ ਉਹ, ਉਸ ਦੀ ਪਤਨੀ ਜੋਤੀ, ਇਕ ਸਾਲ ਦਾ ਲੜਕਾ ਤੇ ਗੁਰਪ੍ਰੀਤ ਕੌਰ ਜੋ ਉਸ ਦੀ ਪਤਨੀ ਨਾਲ ਡਾਂਸਰ ਵਜੋਂ ਕੰਮ ਕਰਦੀ ਸੀ, ਜੰਡਿਆਲਾ ਤੋਂ ਰਈਆਂ ਵੱਲ ਜਾ ਰਹੇ ਸਨ। ਫੱਤੂਵਾਲ ਨੇੜੇ ਪੁੱਜਣ 'ਤੇ ਰੋਡਵੇਜ਼ ਦੇ ਇਕ ਡਰਾਈਵਰ ਨੇ ਬਿਨਾਂ ਹਾਰਨ ਦਿੱਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਖੱਬੇ ਪਾਸੇ ਡਿੱਗ ਪਏ ਤੇ ਗੁਰਪ੍ਰੀਤ ਦੇ ਸਿਰ ਉਪਰੋਂ ਬੱਸ ਦੇ ਟਾਇਰ ਲੰਘ ਜਾਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਤੋਂ ਦੌੜੇ ਬੱਸ ਚਾਲਕ ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਚਾਲਕ ਧਰਮਬੀਰ ਸਿੰਘ ਪੁੱਤਰ ਰੁਲਦੂ ਰਾਮ ਵਾਸੀ ਚੋਹਲਾ ਸਾਹਿਬ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News