ਭਾਜਪਾ ਆਗੂ ਨੇ ਔਰਤ ਨੂੰ ਸ਼ਰੇਆਮ ਮਾਰੇ ਥੱਪੜ, ਮਾਮਲਾ ਥਾਣੇ ਪੁੱਜਾ

Monday, Jun 24, 2019 - 05:10 PM (IST)

ਭਾਜਪਾ ਆਗੂ ਨੇ ਔਰਤ ਨੂੰ ਸ਼ਰੇਆਮ ਮਾਰੇ ਥੱਪੜ, ਮਾਮਲਾ ਥਾਣੇ ਪੁੱਜਾ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਭਾਜਪਾ ਆਗੂ ਵਲੋਂ ਸ਼ਰੇਆਮ ਇਕ ਔਰਤ ਦੇ ਥੱਪੜ ਮਾਰਨ ਦਾ ਮਾਮਲਾ ਹੁਣ ਪੁਲਸ ਥਾਣੇ ਪੁੱਜ ਗਿਆ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਸਨੇਹ ਲਤਾ ਲਤਾ ਨੇ ਇਕ ਭਾਜਪਾ ਆਗੂ  'ਤੇ ਉਸ ਨਾਲ ਹੱਥੋਪਾਈ ਹੋਣ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਭਾਜਪਾ ਆਗੂ ਜੁਗਲ ਮਹਾਜਨ ਨੇ ਨਾ ਸਿਰਫ ਉਸਨੂੰ ਥੱਪੜ ਮਾਰੇ ਸਗੋਂ ਗਾਲ੍ਹਾਂ ਵੀ ਕੱਢੀਆਂ ਤੇ ਉਸਦੇ ਪਤੀ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ। 

ਪੁਲਸ ਥਾਣੇ ਪਹੁੰਚੀ ਪੀੜਤਾ ਨੇ ਦੱਸਿਆ ਕਿ ਉਸਦੀ ਭੈਣ ਦੀ ਨੂੰਹ ਘਰੇਲੂ ਝਗੜੇ ਨੂੰ ਲੈ ਕੇ ਜੁਗਲ ਮਹਾਜਨ ਦੀ ਦੁਕਾਨ 'ਤੇ ਗਈ ਸੀ। ਭੈਣ ਦੇ ਕਹਿਣ 'ਤੇ ਜਦੋਂ ਉਹ ਉਸਨੂੰ ਸਮਝਾਉਣ ਲਈ ਨੂੰਹ ਦੇ ਮਗਰ ਗਈ ਤਾਂ ਜੁਗਲ ਮਹਾਜਨ ਨੇ ਉਸ ਨਾਲ ਬਦਤਮੀਜ਼ੀ ਕਰਦਿਆਂ ਥੱਪੜ ਮਾਰੇ। ਘਟਨਾ ਦਾ ਪਤਾ ਲੱਗਦੇ ਹੀ ਸਮਾਜ ਸੇਵਿਕਾ ਸਪਨਾ ਭਾਟੀਆ ਵੀ ਮੌਕੇ 'ਤੇ ਪਹੁੰਚ ਗਈ ਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਪੁਲਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਵੇਖਣ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।  

ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਨੇ ਸਿਆਸੀ ਰਸੂਖ ਦੇ ਨਸ਼ੇ 'ਚ ਕਿਸੇ ਔਰਤ 'ਤੇ ਹੱਥ ਚੁੱਕਿਆ ਹੋਵੇ। ਕੁਝ ਦਿਨ ਪਹਿਲਾਂ ਮੁਕਤਸਰ 'ਚ ਇਕ ਕਾਂਗਰਸੀ ਕੌਂਸਲਰ ਦੇ ਭਰਾ ਵਲੋਂ ਸ਼ਰੇਆਮ ਔਰਤ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਸੀ।


author

Baljeet Kaur

Content Editor

Related News