ਬੈਂਕਾਕ ਤੋਂ ਆਉਣ ਵਾਲੇ ਜਹਾਜ਼ ਦਾ ਟਾਇਰ ਫਟਿਆ, 170 ਯਾਤਰੀ ਵਾਲ-ਵਾਲ ਬਚੇ

Wednesday, Nov 28, 2018 - 10:27 AM (IST)

ਬੈਂਕਾਕ ਤੋਂ ਆਉਣ ਵਾਲੇ ਜਹਾਜ਼ ਦਾ ਟਾਇਰ ਫਟਿਆ, 170 ਯਾਤਰੀ ਵਾਲ-ਵਾਲ ਬਚੇ

ਅੰਮ੍ਰਿਤਸਰ (ਇੰਦਰਜੀਤ) : ਬੈਂਕਾਕ ਏਅਰਪੋਰਟ ਤੋਂ ਅੰਮ੍ਰਿਤਸਰ ਆਉਣ ਵਾਲੇ ਸਪਾਈਸ ਜੈੱਟ ਦੇ ਜਹਾਜ਼ ਦਾ ਅਚਾਨਕ ਟਾਇਰ ਫਟ ਗਿਆ। ਜਹਾਜ਼ 'ਚ ਸਵਾਰ 170 ਯਾਤਰੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਬੈਂਕਾਕ ਏਅਰਪੋਰਟ ਤੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐੱਸ. ਜੀ.-90 ਨੇ ਜਿਵੇਂ ਹੀ ਉਡਾਣ ਭਰੀ ਤਾਂ ਉਸ ਦਾ ਇਕ ਟਾਇਰ ਫਟ ਗਿਆ। ਉਡਾਣ ਨੂੰ ਬੈਂਕਾਕ ਏਅਰਪੋਰਟ 'ਤੇ ਵਾਪਸ ਬੁਲਾਉਣ ਦੀ ਥਾਂ ਅੰਮ੍ਰਿਤਸਰ ਏਅਰਪੋਰਟ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਫਟੇ ਟਾਇਰ ਦੇ ਨਾਲ ਜਹਾਜ਼ ਅੰਮ੍ਰਿਤਸਰ ਵਲ ਮੁੜ ਗਿਆ। ਇਸ ਸਬੰਧੀ ਅੰਮ੍ਰਿਤਸਰ ਏਅਰਪੋਰਟ ਅਥਾਰਿਟੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਪਹੁੰਚਣ 'ਤੇ ਏਅਰਪੋਰਟ ਅਥਾਰਿਟੀ ਵਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਬਦੌਲਤ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।


Related News