ਤੇਜ਼ ਰਫਤਾਰ ਟਰੱਕ ਨੇ ਕੁਚਲਿਆ ਸਾਈਕਲ ਸਵਾਰ, ਮੌਤ
Monday, Jul 23, 2018 - 10:36 AM (IST)

ਅੰਮ੍ਰਿਤਸਰ (ਅਰੁਣ) : ਨਿਊ ਅੰਮ੍ਰਿਤਸਰ ਵਾਸੀ ਇਕ ਬਜ਼ੁਰਗ ਜੋ ਸਾਈਕਲ 'ਤੇ ਸਵਾਰ ਹੋ ਕੇ ਸਬਜ਼ੀ ਲੈਣ ਜਾ ਰਿਹਾ ਸੀ, ਨੂੰ ਇਕ ਤੇਜ਼ਰਫਤਾਰ ਟਰੱਕ ਚਾਲਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਕਿਸ਼ਨ ਲਾਲ ਕੱਕੜ ਵਜੋਂ ਹੋਈ ਹੈ। ਥਾਣਾ ਮਕਬੂਪੁਰਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਟਰੱਕ ਨੰਬਰ ਪੀ.ਬੀ.08 ਏ.ਵੀ 8549 ਨੂੰ ਬਰਾਮਦ ਕਰਕੇ ਮੌਕੇ 'ਤੋਂ ਦੌੜੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।