ਅੰਮ੍ਰਿਤਸਰ ’ਚ ਸ਼ਰਮਸਾਰ ਘਟਨਾ, 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

Friday, Jun 24, 2022 - 09:03 AM (IST)

ਅੰਮ੍ਰਿਤਸਰ ’ਚ ਸ਼ਰਮਸਾਰ ਘਟਨਾ, 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਅੰਮ੍ਰਿਤਸਰ (ਜਸ਼ਨ)- ਥਾਣਾ ਕੰਬੋ ਦੀ ਪੁਲਸ ਨੇ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਸਮਸ਼ੇਰ ਸਿੰਘ ਵਾਸੀ‌ ਮੱਲੂਵਾਲ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੱਚੀ ਦੀ ਮਾਤਾ ਕੋਮਲ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਹ ਸਵੇਰੇ ਪੰਜ ਵਜੇ ਝੋਨਾ ਲਾਉਣ ਲਈ ਖੇਤਾਂ ਗਈ ਸੀ। ਘਰ ਵਿਚ ਉਸ ਦੀ 8 ਸਾਲਾ ਭਤੀਜੀ ਇੱਕਲੀ ਹੀ ਸੀ। 

ਉਸ ਨੇ ਦੱਸਿਆ ਕਿ ਸਵੇਰੇ 6 ਵਜੇ ਉਕਤ ਮੁਲਜ਼ਮ ਉਸ ਦੇ ਘਰ ਆਇਆ ਹੈ ਤੇ ਉਸਦੀ ਭਤੀਜੀ ਨੂੰ ਇਕੱਲੀ ਵੇਖ ਕੇ ਬਾਂਹ ਤੋਂ ਫੜ ਕੇ ਕਮਰੇ ਵਿਚ ਲਿਜਾ ਕੇ ਜਬਰੀ ਜਬਰ-ਜ਼ਿਨਾਹ ਕੀਤਾ। ‌‌‌ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਸਮਸ਼ੇਰ ਸਿੰਘ ਦੀ ਗ੍ਰਿਫ਼ਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ।


author

rajwinder kaur

Content Editor

Related News