7 ਬੱਚਿਆਂ ਦੀ ਮੌਤ ਵੀ ਨਹੀਂ ਜਗਾ ਸਕੀ ਸੁੱਤੀ ਹੋਈ ਸਰਕਾਰ (ਵੀਡੀਓ)
Wednesday, Feb 26, 2020 - 12:40 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਾਡੇ ਦੇਸ਼ 'ਚ ਜਦੋਂ ਵੀ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਰਾਜਨੀਤਿਕ ਪਾਰਟੀਆਂ ਉਸ 'ਤੇ ਸਿਆਸਤ ਤੋਂ ਬਿਨ੍ਹਾਂ ਕੁਝ ਨਹੀਂ ਕਰਦੀਆਂ। ਸਰਹੱਦੀ ਪਿੰਡ ਮਾਹਵਾ 'ਚ 2016 'ਚ ਵਾਪਰੇ ਸਕੂਨ ਵੈਨ ਹਾਦਸੇ ਦੇ ਪੁੱਲ 'ਚ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਪਰ ਇਕ ਵੀ ਪੂਰਾ ਨਹੀਂ ਹੋਇਆ।
ਇਸ ਸਬੰਧੀ ਗੱਲਬਾਤ ਕਰਦਿਆ ਪਿੰਡ ਵਾਸੀਆ ਨੇ ਕਿਹਾ ਕਿ ਇਹ ਹਾਦਸਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਹਾਦਸਾ ਵਾਪਰਿਆ ਸੀ ਤਾਂ ਸਰਕਾਰ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸੀ ਇਸ ਪੁਲ ਨੂੰ ਬਣਾਉਣ ਲਈ ਪਰ ਅੱਜ ਇਕ ਵੀ ਵਾਅਦਾ ਪੂਰਾ ਕੀਤਾ, ਜੋ ਚੈੱਕ ਪੀੜਤਾ ਪਰਿਵਾਰਾਂ ਨੂੰ ਦਿੱਤੇ ਗਏ ਸਨ ਉਹ ਵੀ ਬਾਊਂਸ ਹੋ ਚੁੱਕੇ ਸੀ। ਅੱਜ ਵੀ ਇਹ ਪੁੱਲ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ। ਸਰਕਾਰਾਂ ਡੋਨਾਲਡ ਟਰੰਪ ਦੇ ਆਉਣ 'ਤੇ 100 ਕਰੋੜ ਰੁਪਏ ਖਰਚ ਕਰ ਸਕਦੀਆਂ ਹਨ ਪਰ ਮ੍ਰਿਤਕ 7 ਬੱਚਿਆਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਇਨ੍ਹਾਂ 'ਚ ਹਿੰਮਤ ਨਹੀਂ ਹੈ।