267 ਸਰੂਪ ਖੁਰਦ-ਬੁਰਦ ਹੋਣ ਦਾ ਮਾਮਲਾ ਪੁਲਸ ਕੋਲ ਪੁੱਜਾ, ਬੈਂਸ ਨੇ ਕੀਤੀ ਸ਼ਿਕਾਇਤ

07/06/2020 3:50:13 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਖੁਰਦ-ਬੁਰਦ ਹੋਣ ਦਾ ਮਾਮਲਾ ਗਰਮਾਉਂਦਾ ਹੀ ਜਾ ਕਿਹਾ ਹੈ। ਇਸ ਮਾਮਲੇ 'ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਲੋਂ ਅੱਜ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਭਾਵੇ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੀ ਜਾਂਚ ਲਈ ਸਬ-ਕਮੇਟੀ ਬਣਾਈ ਗਈ ਹੈ ਪਰ ਸਾਡੇ ਮਨ 'ਚ ਖਦਸ਼ੇ ਹਨ, ਜਿਸ ਕਰਕੇ ਅੱਜ ਅਸੀਂ ਕਮਿਸ਼ਨਰ ਦਫ਼ਤਰ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਬਰਗਾੜੀ ਤੇ ਕੋਟਕਪੂਰਾ 'ਚ ਵੀ ਬਣੀ ਸੀ ਪਰ ਜਾਂਚ ਕਮੇਟੀ ਨੇ ਸਾਰੇ ਸਬੂਤਾਂ ਨੂੰ ਹੀ ਖੁਰਦ-ਬੁਰਦ ਕਰ ਦਿੱਤਾ। ਹੁਣ ਵੀ ਜੋ ਜਾਂਚ ਕਮੇਟੀ ਬਣਾਈ ਗਈ ਹੈ ਉਹ ਉਸ ਦਾ ਸਵਾਗਤ ਕਰਦਾ ਹਨ ਪਰ 267 ਸਰੂਪਾਂ ਦੇ ਖੁਰਦ-ਬੁਰਦ ਹੋਣ ਦੀ ਕੋਈ ਸੀ.ਸੀ.ਟੀ.ਵੀ ਫੁਟੇਜ ਜਾਂ ਕਿੰਨ੍ਹੇ ਸਰੂਪ ਅਗਨ ਭੇਟ ਹੋਏ ਇਸ ਦਾ ਕੋਈ ਵੀ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਨੂੰ 4 ਸਾਲ ਬੀਤ ਚੁੱਕੇ ਹਨ ਪਰ ਇਸ ਮਾਮਲੇ 'ਚ ਜਾਂਚ ਕਮੇਟੀ ਵਲੋਂ ਅਜੇ ਤੱਕ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਗਈ। 

ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ

ਬੈਂਸ ਨੇ ਕਿਹਾ ਕਿ ਇਸ ਮਾਮਲੇ 'ਚ ਜੋ ਸ਼੍ਰੋਮਣੀ ਕਮੇਟੀ ਵਲੋਂ ਅਧਿਕਾਰੀ ਦੇ ਪੈਸੇ ਕੱਟੇ ਗਏ ਹਨ ਉਹ ਦਿਖਾਵਾ ਹੈ। ਕਿਉਂਕਿ ਉਸ ਦੇ ਪੀ. ਐੱਫ. 'ਚੋਂ ਪੈਸੇ ਕੱਟ ਕੇ ਇਹ ਹੀ ਪੈਸੇ ਉਸ ਨੂੰ ਦੂਜੇ ਪਾਸੇ ਤੋਂ ਦੇ ਦਿੱਤੇ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਦਾਲ 'ਚ ਕੁਝ ਕਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਨੂੰ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਨਿਰੰਕਾਰੀ ਕਾਂਡ ਹੋਇਆ ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਇਸ ਤੋਂ ਬਾਅਦ ਨੂਰਮਹਿਲ, ਨਕੋਦਰ ਕਾਂਡ, ਸਮਰਾਲੇ ਗੋਲੀ ਚੱਲੀ ਤੇ ਹੁਣ ਕੋਟਕਪੂਰਾ ਤੇ ਬਰਗਾੜੀ ਕਾਂਡ ਹੋਇਆ ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸੀ। ਇਸ ਦਾ ਮਤਲਬ ਹੈ ਕਿ ਜਾਣ-ਬੁੱਝ ਕੇ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਇਸੇ ਕਰਕੇ ਆਪਣੇ ਮਨ ਦੇ ਖਦਸ਼ੇ ਨੂੰ ਦੂਰ ਕਰਨ ਲਈ ਅੱਜ ਮੈਂ ਪੁਲਸ ਕੋਲ ਲਿੱਖਤੀ ਸ਼ਿਕਾਇਤ ਲੈ ਕੇ ਪੁੱਜਾ ਹਾਂ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਜਾ ਸਕੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। 

ਇਹ ਵੀ ਪੜ੍ਹੋਂ : ਵ੍ਹੀਲ ਚੇਅਰ 'ਤੇ ਚੌਕੇ-ਛੱਕੇ ਲਾਉਣ ਵਾਲੇ ਖਿਡਾਰੀ ਦੇ ਜਜ਼ਬੇ ਨੂੰ ਸਲਾਮ, ਅੱਜ ਦੁੱਧ ਵੇਚ ਕਰ ਰਿਹੈ ਗੁਜ਼ਾਰਾ


Baljeet Kaur

Content Editor

Related News