ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ
Thursday, Apr 06, 2023 - 05:47 PM (IST)
ਜਲੰਧਰ (ਇੰਟ.) : ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਪੁਲਸ ਤੋਂ ਭੱਜਦੇ ਹੋਏ ਅੱਧੇ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਦੀ ਭਾਲ ਵਿਚ ਪੰਜਾਬ ਪੁਲਸ ਅਤੇ ਸੂਬੇ ਦੀਆਂ ਖੁਫ਼ੀਆ ਏਜੰਸੀਆਂ ਦੇ ਵੀ ਸਾਹ ਫੁੱਲਣ ਲੱਗੇ ਹਨ। ਉਸ ਦੀ ਲੋਕੇਸ਼ਨ ਦੇ ਖ਼ੁਲਾਸੇ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਸਾਹਮਣੇ ਵੱਡੀ ਚੁਣੌਤੀ ਹੈ। ਇਸ ਵਿਚਾਲੇ ਚੋਟੀ ਦੇ ਖੁਫ਼ੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਫ਼ਰਾਰ ਹੋਣ ਦੇ ਬਾਅਦ ਤੋਂ ਹੀ ਪਪਲਪ੍ਰੀਤ ’ਤੇ ਨਿਰਭਰ ਸੀ। ਅੰਮ੍ਰਿਤਪਾਲ ਦੇ ਚਾਚਾ ਚਾਹੁੰਦੇ ਸਨ ਕਿ ਉਹ ਸਰੰਡਰ ਕਰ ਦੇਵੇ ਪਰ ਪਪਲਪ੍ਰੀਤ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਪਪਲਪ੍ਰੀਤ ਦੀ ਸਲਾਹ ’ਤੇ ਫ਼ਰਾਰ ਹੋਇਆ ਹੈ।
ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ
ਪਨਾਹ ਦੇਣ ਵਾਲੀਆਂ ਸਾਰੀਆਂ ਔਰਤਾਂ ਪਪਲਪ੍ਰੀਤ ਦੀਆਂ ਦੋਸਤ
ਇਕ ਮੀਡਿਆ ਰਿਪੋਰਟ ਵਿਚ ਚੋਟੀ ਦੇ ਖੁਫ਼ੀਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਲਈ ਨਵੇਂ-ਨਵੇਂ ਟਿਕਾਣਿਆਂ ਦੀ ਭਾਲ ਵੀ ਪਪਲਪ੍ਰੀਤ ਹੀ ਕਰ ਰਿਹਾ ਸੀ। ਪਟਿਆਲਾ ’ਚ ਜਿਸ ਬਲਬੀਰ ਕੌਰ ਦੇ ਕੋਲ ਅੰਮ੍ਰਿਤਪਾਲ ਠਹਿਰਿਆ ਸੀ, ਉਹ ਵੀ ਪਪਲਪ੍ਰੀਤ ਨੂੰ ਜਾਣਦੀ ਸੀ। ਰਿਪੋਰਟ ਮੁਤਾਬਕ ਦਿੱਲੀ ਵਿਚ ਕੁਲਵਿੰਦਰ ਕੌਰ ਨੇ ਵੀ ਅੰਮ੍ਰਿਤਪਾਲ ਨੂੰ ਪਨਾਹ ਦਿੱਤੀ ਸੀ ਅਤੇ ਉਹ ਵੀ ਪਪਲਪ੍ਰੀਤ ਦੀ ਹੀ ਵਾਕਫ਼ ਸੀ ਮਤਲਬ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀਆਂ ਜ਼ਿਆਦਾਤਰ ਔਰਤਾਂ ਪਪਲਪ੍ਰੀਤ ਦੀਆਂ ਦੋਸਤ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਮੁਅੱਤਲ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਖੁਫ਼ੀਆ ਸੂਤਰਾਂ ਦਾ ਕਹਿਣਾ ਹੈ ਕਿ ਪਪਲਪ੍ਰੀਤ ਖ਼ਿਲਾਫ਼ ਹੁਣ ਕੌਮਾਂਤਰੀ ਜਾਸੂਸੀ ਏਜੰਸੀਆਂ ਨਾਲ ਸਬੰਧਾਂ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਫੰਡ ਦੀ ਜਾਂਚ ਕੀਤੀ ਜਾ ਰਹੀ ਹੈ। ਪਪਲਪ੍ਰੀਤ ਸੰਗਰੂਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਵੀ ਸਮਰਥਕ ਰਹਿ ਚੁੱਕਾ ਹੈ। ਚੱਬਾ ਪਿੰਡ ਵਿਚ ਆਯੋਜਿਤ ਸਰਬੱਤ ਖ਼ਾਲਸਾ ਵਿਚ ਉਸ ਨੇ ਸਰਗਰਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ ’ਚ ਵੀ ਰਹੇ 60 ਰੁਪਏ ਦਿਹਾੜੀ ਦੇ ਹੱਕਦਾਰ
ਪਪਲਪ੍ਰੀਤ ’ਤੇ ਕਈ ਮਾਮਲੇ ਦਰਜ
ਖੁਫ਼ੀਆ ਸੂਤਰਾਂ ਦਾ ਕਹਿਣਾ ਹੈ ਕਿ ਪਪਲਪ੍ਰੀਤ ’ਤੇ ਹੁਣ ਦੇਸ਼ ਦੇ ਖ਼ਿਲਾਫ਼ ਰਾਜਧ੍ਰੋਹ, 2 ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹ ਦੇਣ ਅਤੇ ਸਾਈਬਰ ਅੱਤਵਾਦ ਤੋਂ ਇਲਾਵਾ ਸਾਜ਼ਿਸ਼ ਰਚਣ ਦੇ ਮਾਮਲੇ ਦਰਜ ਕੀਤੇ ਗਏ ਹਨ। ਪਪਲਪ੍ਰੀਤ ਦੇ ਪਾਕਿਸਤਾਨ ਵਿਚ ਬੈਠੇ ਖ਼ਾਲਿਸਤਾਨੀ ਕੱਟੜਪੰਥੀਆਂ ਨਾਲ ਵੀ ਸੰਬੰਧ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ
ਇਸੇ ਤਰ੍ਹਾਂ ਜਦੋਂ ਅੰਮ੍ਰਿਤਪਾਲ ਦੁਬਈ ਤੋਂ ਭਾਰਤ ਪਰਤਿਆ ਸੀ ਤਾਂ ਪਪਲਪ੍ਰੀਤ ਉਸ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਨੇ ਅੰਮ੍ਰਿਤਪਾਲ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਫ਼ਰਾਰ ਹੋਣ ਲਈ ਵੀ ਪਪਲਪ੍ਰੀਤ ਨੇ ਹੀ ਅੰਮ੍ਰਿਤਪਾਲ ਨੂੰ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ