ਅਮ੍ਰਿੰਤਪਾਲ ਬਾਠ ਉਸਦੇ ਪਿਤਾ 'ਤੇ ਭੈਣ ਨੂੰ ਪੁਲਸ ਵੱਲੋਂ ਅੱਧੀ ਰਾਤ ਘਰੋਂ ਗ੍ਰਿਫਤਾਰ ਕਰਨ ਦੀ ਖਬਰ
Sunday, Jan 28, 2018 - 11:47 AM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ)- ਜ਼ਿਲਾ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਾਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਅਮਿੰ੍ਰਤਪਾਲ ਸਿੰਘ ਬਾਠ ਸਣੇ ਉਸਦੇ ਪਿਤਾ ਸਤਨਾਮ ਸਿੰਘ ਅਤੇ ਭੈਣ ਰਾਜਬੀਰ ਕੌਰ ਨੂੰ ਭੇਦਭਰੇ ਹਲਾਤਾਂ 'ਚ ਬੀਤੇ ਸ਼ਨੀਵਾਰ ਦੀ ਅੱਧੀ ਰਾਤ ਕਰੀਬ 1:30 ਵਜੇ ਪਿੰਡ ਮੀਆਂਪੁਰ ਸਥਿਤ ਉਨ੍ਹਾਂ ਦੇ ਘਰੋਂ ਬਾਹਰਲੇ ਜ਼ਿਲੇ ਦੀ ਪੁਲਸ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਦੀ ਪੁੱਸ਼ਟੀ ਕਰਦਿਆਂ ਡੀ.ਐੱਸ.ਪੀ. ਡੀ.ਤਰਨਤਾਰਨ ਇੰਟੈਲੀਜੈਂਸ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ•ਅਤੇ ਅੰਮ੍ਰਿਤਸਰ ਇੰਨਕਾਂਊਟਰ ਇੰਨਟੈਲੀਜੈਂਸ ਦੀ ਸਾਂਝੀ ਟੀਮ ਵੱਲੋਂ ਨੌਜਵਾਨ ਅੰਮ੍ਰਿਤਪਾਲ ਸਿੰਘ ਬਾਠ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਬਾਠ ਦੇ ਪਿਤਾ ਅਤੇ ਭੈਣ ਦੀ ਗ੍ਰਿਫਤਾਰੀ ਤੋਂ ਅਣਜਾਣਤਾ ਪ੍ਰਗਟ ਕੀਤੀ। ਭਾਂਵੇ ਕਿ ਅੰਮ੍ਰਿਤਪਾਲ ਸਿੰਘ ਬਾਠ ਦੀ ਪੁਲਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਗੁੱਝਾ ਭੇਦ ਬਣੀ ਹੋਈ ਹੈ ਪਰ ਪੁਲਸ ਦੇ ਗੁਪਤ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਬਾਠ ਨੂੰ ਪੁਲਸ ਇੰਨਕਾਂਊਟਰ 'ਚ ਗੰਗਾਨਗਰ ਵਿਖੇ ਮਾਰੇ ਗਏ ਗੈਂਗਸਟਰ ਵਿੱਕੀ ਗਾਂਊਡਰ ਅਤੇ ਪ੍ਰੇਮਾ ਲਹੌਰੀਆ ਨਾਲ ਕਥਿਤ ਸਬੰਧ ਹੋਣ ਦੇ ਮਾਮਲੇ 'ਚ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਬਾਠ, ਉਸਦੇ ਪਿਤਾ ਅਤੇ ਭੈਣ ਨੂੰ ਕਿੱਥੇ ਰੱਖਿਆ ਗਿਆ ਹੈ ਇਸ ਸਬੰਧੀ ਕੋਈ ਵੀ ਪੁਲਸ ਅਧਿਕਾਰੀ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ।