12 ਸਾਲ ਪਹਿਲਾਂ ਪੁੱਤ ਗਿਆ ਸੀ ਬਹਿਰੀਨ, ਘਰ ਪੁੱਜੀ ਲਾਸ਼ ਨੂੰ ਦੇਖ ਧਾਹਾਂ ਮਾਰ ਰੋਈ ਮਾਂ

Monday, Jan 29, 2018 - 11:01 AM (IST)

ਲਾਂਬੜਾ (ਵਰਿੰਦਰ)¸ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਅਵਾਦਾਨ ਦੇ ਵਸਨੀਕ ਅਮਰੀਕ ਸਿੰਘ (40) ਪੁੱਤਰ ਸ਼ੀਤਲ ਸਿੰਘ ਜੋ ਅੱਜ ਕਲ ਬਹਿਰੀਨ ਵਿਚ ਕੰਮ ਕਰ ਰਿਹਾ ਸੀ, ਦੀ ਬੀਤੇ ਦਿਨ ਉਥੇ ਅਚਾਨਕ ਮੌਤ ਹੋ ਜਾਣ ਹੋ ਗਈ ਸੀ। ਐਤਵਾਰ ਜਦੋਂ ਮ੍ਰਿਤਕ ਅਮਰੀਕ ਸਿੰਘ ਦੀ ਲਾਸ਼ ਵਿਦੇਸ਼ ਤੋਂ ਪਿੰਡ ਪਹੁੰਚੀ ਤਾਂ ਸਾਰੇ ਪਿੰਡ ਦਾ ਮਾਹੌਲ ਬੜਾ ਹੀ ਗਮਗੀਨ ਹੋ ਗਿਆ। ਮ੍ਰਿਤਕ ਦੀ ਮਾਤਾ ਸੁਰਜੀਤ ਕੌਰ, ਪਤਨੀ ਰੋਮਾ, ਦੋ ਲੜਕੀਆਂ, ਲੜਕਾ, ਧਰਮਪ੍ਰੀਤ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਅਮਰੀਕ ਸਿੰਘ ਕਰੀਬ 12 ਸਾਲ ਪਹਿਲਾਂ ਆਪਣੇ ਘਰ ਦੇ ਹਾਲਾਤ ਸੁਧਾਰਨ ਖਾਤਰ ਬਹਿਰੀਨ ਗਿਆ ਸੀ। ਉਥੇ ਮਿਹਨਤ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਐਤਵਾਰ ਸ਼ਾਮ ਸਮੇਂ ਮ੍ਰਿਤਕ ਅਮਰੀਕ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡ ਵਾਸੀ, ਰਿਸ਼ਤੇਦਾਰ ਅਤੇ ਆਸ-ਪਾਸ ਦੇ ਲੋਕ ਮੌਜੂਦ ਸਨ।


Related News