ਰਾਹੁਲ ਦੇ ਬਹਾਨੇ ਭਾਰਤ ਦੀ ਰੂਸ-ਯੂਕ੍ਰੇਨ ਨੀਤੀ ’ਤੇ ਦਬਾਅ ਬਣਾਉਣਾ ਚਾਹੁੰਦਾ ਹੈ ਅਮਰੀਕਾ ਤੇ ਜਰਮਨੀ : ਭਾਜਪਾ

Friday, Mar 31, 2023 - 10:22 PM (IST)

ਲੁਧਿਆਣਾ (ਗੁਪਤਾ)- ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਰਾਕੇਸ਼ ਕਪੂਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਰਾਹੁਲ ਦੇ ਸਬੰਧ ’ਚ ਅਮਰੀਕਾ ਅਤੇ ਜਰਮਨੀ ਦੀ ਬੇਲੋੜੀ ਟਿੱਪਣੀ ਪਿੱਛੇ ਉਨ੍ਹਾਂ ਦਾ ਇਰਾਦਾ ਭਾਰਤ ’ਤੇ ਦਬਾਅ ਬਣਾਉਣ ਦਾ ਤਾਂ ਨਹੀਂ, ਕਿਉਂਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੂੰ ਰੂਸ ਅਤੇ ਯੂਕ੍ਰੇਨ ਦੇ ਮਾਮਲੇ ’ਚ ਭਾਰਤ ਦਾ ਰਵੱਈਆ ਰਾਸ ਨਹੀਂ ਆ ਰਿਹਾ।

ਇਹ ਖ਼ਬਰ ਵੀ ਪੜ੍ਹੋ - ਅੱਤਵਾਦ ਖ਼ਿਲਾਫ਼ ਸਖ਼ਤ ਕਾਰਵਾਈ, ਟੈਰਰ ਫੰਡਿੰਗ ਨਾਲ ਜੁੜੇ 350 ਠੇਕੇਦਾਰਾਂ ਦਾ ਕੰਮ ਰੋਕਿਆ, 40 Black List

ਉਹ ਇਹ ਚਾਹੁੰਦੇ ਹਨ ਕਿ ਭਾਰਤ ਰੂਸ, ਯੁਕ੍ਰੇਨ ਜੰਗ ਕਾਰਨ ਉਹੀ ਨਜ਼ਰੀਆ ਰੱਖੇ ਹੋਏ ਹਨ, ਜੋ ਉਨ੍ਹਾਂ ਨੇ ਅਪਣਾ ਰੱਖਿਆ ਹੈ। ਰਾਹੁਲ ਦਾ ਮਾਮਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਅਮਰੀਕਾ ਅਤੇ ਜਰਮਨੀ ਦੀਆਂ ਟਿੱਪਣੀਆਂ ਇਸ ਲਈ ਨਾ-ਸਵੀਕਾਰਨਯੋਗ ਹਨ ਕਿਉਂਕਿ ਰਾਹੁਲ ਕੋਈ ਪਹਿਲਾ ਲੋਕ ਪ੍ਰਤੀਨਿਧੀ ਨਹੀਂ, ਜਿਨ੍ਹਾਂ ਨੂੰ ਕਿਸੇ ਅਪਰਾਧਕ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਆਪਣੀ ਮੈਂਬਰੀ ਤੋਂ ਹੱਥ ਧੋਣਾ ਪਿਆ ਹੋਵੇ, ਉਨ੍ਹਾਂ ਤੋਂ ਪਹਿਲਾਂ ਵੀ 2 ਦਰਜਨ ਵਿਧਾਇਕਾਂ ਤੇ ਐੱਮ. ਪੀਜ਼ ਦੀ ਮੈਂਬਰੀ ਜਾ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

ਅੱਜ ਸਾਰੇ ਦੇਸ਼ ਭਾਰਤ ’ਚ ਪੂੰਜੀ ਨਿਵੇਸ਼ ਲਈ ਕਾਹਲੇ ਹਨ ਕਿਉਂਕਿ ਉਹ ਭਾਰਤੀ ਲੋਕਤੰਤਰ ਦੇ ਪ੍ਰਤੀ ਆਸਵੰਦ ਹਨ। ਅਜਿਹੇ ’ਚ ਰਾਹੁਲ ਗਾਂਧੀ ਕਿਵੇਂ ਕਹਿ ਸਕਦੇ ਹਨ ਕਿ ਦੇਸ਼ ’ਚ ਲੋਕਤੰਤਰ ਖਤਮ ਹੋ ਰਿਹਾ ਹੈ। ਕੀ ਰਾਹੁਲ ਗਾਂਧੀ ਦੀ ਇਹੀ ਸਮਝ ਹੈ ਕਿ ਜਦੋਂ ਕਾਂਗਰਸ ਅਤੇ ਉਨ੍ਹਾਂ ਦੇ ਹਮਾਇਤੀ ਖੱਬੇਪੱਥੀ ਸੱਤਾ ’ਚ ਹੋਣ ਤਾਂ ਹੀ ਦੇਸ਼ ’ਚ ਲੋਕਤੰਤਰ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਦੀ ਸਮਝ ਜਨਤਾ ਦੀ ਲੋਕਤੰਤਰੀ ਸਮਝ ਨਾਲ ਮੇਲ ਨਹੀਂ ਖਾਂਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News