'ਅਮਰਨਾਥ ਯਾਤਰਾ' ਦੌਰਾਨ ਲੰਗਰ ਲਾਉਣ ਵਾਲੀਆਂ ਕਮੇਟੀਆਂ ਲਈ ਖੁਸ਼ਖਬਰੀ (ਵੀਡੀਓ)

Friday, Jun 07, 2019 - 04:38 PM (IST)

ਲੁਧਿਆਣਾ (ਨਰਿੰਦਰ) : ਸ੍ਰੀ ਅਮਰਨਾਥ ਯਾਤਰਾ ਦੌਰਾਨ ਲੰਗਰ ਲਾਉਣ ਵਾਲੀਆਂ ਕਮੇਟੀਆਂ ਲਈ ਖੁਸ਼ਖਬਰੀ ਹੈ। ਅਮਰਨਾਥ ਸ਼ਰਾਈਨ ਬੋਰਡ ਨੇ ਬਾਬਾ ਬਰਫਾਨੀ ਦੇ ਸੇਵਕਾਂ ਦੀ ਮੰਗ ਨੂੰ ਮੰਨਦਿਆਂ ਹੋਇਆ ਲੰਗਰ ਕਮੇਟੀਆਂ ਨੂੰ ਜਵਾਹਰ ਟਨਲ ਪਾਰ ਕਰਨ ਲਈ 18 ਜੂਨ ਦੀ ਤਰੀਕ ਦੇ ਦਿੱਤੀ ਹੈ।

'ਸ੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ' ਦੇ ਪ੍ਰਧਾਨ ਰਾਜਨ ਕਪੂਰ ਨੇ ਇਸ ਦੇ ਲਈ ਸ਼ਰਾਈਨ ਬੋਰਡ ਸੁਰੱਖਿਆ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਰਾਈਨ ਬੋਰਡ ਵਲੋਂ ਭੰਡਾਰਾ ਕਮੇਟੀਆਂ ਲਈ 21 ਜੂਨ ਨੂੰ ਜਵਾਹਰ ਟਨਲ ਪਾਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਭੰਡਾਰਾ ਕਮੇਟੀਆਂ ਦੇ ਵਿਰੋਧ ਤੋਂ ਬਾਅਦ ਹੁਣ ਸੁਰੱਖਿਆ ਸਮੀਖਿਆ ਕਰਨ 'ਤੇ ਇਹ ਹੁਕਮ ਬਦਲੇ ਗਏ ਹਨ।


author

Babita

Content Editor

Related News