ਪਾਸਟਰ ਕਤਲਕਾਂਡ ''ਚ ਰਮਨਦੀਪ ਤੇ ਸ਼ੇਰਾ 2 ਦਿਨਾਂ ਪੁਲਸ ਰਿਮਾਂਡ ''ਤੇ

Tuesday, Jan 02, 2018 - 03:56 PM (IST)

ਪਾਸਟਰ ਕਤਲਕਾਂਡ ''ਚ ਰਮਨਦੀਪ ਤੇ ਸ਼ੇਰਾ 2 ਦਿਨਾਂ ਪੁਲਸ ਰਿਮਾਂਡ ''ਤੇ

ਲੁਧਿਆਣਾ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਸੁਲਤਾਨ ਮਸੀਹ ਪਾਸਟਰ ਦੇ ਕਤਲ ਮਾਮਲੇ 'ਚ ਰਮਨਦੀਪ ਅਤੇ ਹਰਦੀਪ ਸ਼ੇਰਾ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਹਾਂ ਨੂੰ 2 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਇਕ ਫਰਵਰੀ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਐੱਨ. ਆਈ. ਏ. ਦੇ ਵਕੀਲ ਮੁਤਾਬਕ ਰਮਨਦੀਪ ਅਤੇ ਹਰਦੀਪ ਸ਼ੇਰਾ ਦੇ ਖਿਲਾਫ ਪਾਸਟਰ ਦੇ ਕਤਲ ਕੇਸ 'ਚ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਸਟਰ ਸੁਲਤਾਨ ਮਸੀਹ ਨੂੰ ਚਰਚ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


Related News