ਗਠਜੋੜ ਤੋੜਨ ਤੋਂ ਬਾਅਦ ਅਕਾਲੀ ਦਲ ਦਾ ਭਾਜਪਾ ਨੂੰ ਇਕ ਹੋਰ ਝਟਕਾ

Monday, Sep 28, 2020 - 06:25 PM (IST)

ਗਠਜੋੜ ਤੋੜਨ ਤੋਂ ਬਾਅਦ ਅਕਾਲੀ ਦਲ ਦਾ ਭਾਜਪਾ ਨੂੰ ਇਕ ਹੋਰ ਝਟਕਾ

ਗੁਰਦਾਸਪੁਰ (ਹਰਮਨ) : ਗਠਜੋੜ ਤੋੜਨ ਤੋਂ ਬਾਅਦ ਅਕਾਲੀ ਦਲ ਨੇ ਅੱਜ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਗੁਰਦਾਸੁਪਰ ਜ਼ਿਲ੍ਹੇ ਅੰਦਰ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਭਾਜਪਾ ਨਾਲ ਸਬੰਧਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੋਜ ਕੁਮਾਰ ਸ਼ੈਂਪੀ, ਜਗਜੀਤ ਸਿੰਘ ਜੱਗੀ, ਰਾਮ ਲਾਲ ਕਾਲਾ ਕੌਂਸਲਰ ਅਤੇ ਜਸਬੀਰ ਕੌਰ ਕੌਂਸਲਰ ਭਾਜਪਾ ਛੱਡ ਕੇ ਅਕਾਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ :  ਖੇਤੀ ਬਿੱਲ ਪਾਸ ਕਰਨ ਵਾਲੀ ਭਾਜਪਾ ਲਈ ਇਸ ਪਿੰਡ ਦਾ ਸਖ਼ਤ ਫ਼ੈਸਲਾ

ਉਕਤ ਚਾਰਾਂ ਕੌਂਸਲਰਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਦੇ ਹੋਰ ਆਗੂ ਵੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਏ ਜਾਣਗੇ।

PunjabKesari

ਇਹ ਵੀ ਪੜ੍ਹੋ :  ਗਠਜੋੜ ਟੁੱਟਣ ਤੋਂ ਬਾਅਦ ਕੇਂਦਰ 'ਤੇ ਹਮਲਾਵਰ ਹਰਸਿਮਰਤ, ਨਿਸ਼ਾਨੇ 'ਤੇ ਮੋਦੀ

ਇਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦਿਵਾਇਆ ਗਿਆ  ਅਤੇ ਬਾਅਦ ਵਿਚ ਜਦੋਂ ਇਹ ਬਿੱਲ ਪਾਸ ਕਰ ਦਿੱਤੇ ਗਏ ਤਾਂ ਅਕਾਲੀ ਦਲ ਵਲੋਂ 22 ਸਾਲ ਪੁਰਾਣਾ ਗਠਜੋੜ ਵੀ ਤੋੜ ਦਿੱਤਾ ਗਿਆ ਹੈ। ਫਿਲਹਾਲ ਹੁਣ ਜਦੋਂ ਨਹੁੰ ਮਾਸ ਦੇ ਕਿਹਾ ਜਾਣ ਵਾਲਾ ਗਠਜੋੜ ਟੁੱਟ ਗਿਆ ਹੈ ਅਤੇ ਦੋਵਾਂ ਪਾਸਿਓਂ ਬਿਆਨਬਾਜ਼ੀ ਵੀ ਤੇਜ਼ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸੀ ਆਬੋ-ਹਵਾ ਕਿਸ ਕਰਵਟ ਬੈਠਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਬਹਿਬਲ ਗੋਲੀ ਕਾਂਡ ਮਾਮਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਮੁਲਜ਼ਮ ਵਜੋਂ ਨਾਮਜ਼ਦ


author

Gurminder Singh

Content Editor

Related News