ਬੁੜੈਲ ਜੇਲ੍ਹ 'ਚ ਬੰਬੀਹਾ ਤੇ ਲਾਰੈਂਸ ਗਰੁੱਪ ਦੇ ਗੁਰਗੇ ਵੱਖ-ਵੱਖ ਬੈਰਕ 'ਚ ਸ਼ਿਫਟ, ਜਾਰੀ ਹੋਇਆ ਅਲਰਟ

Tuesday, May 09, 2023 - 08:56 AM (IST)

ਬੁੜੈਲ ਜੇਲ੍ਹ 'ਚ ਬੰਬੀਹਾ ਤੇ ਲਾਰੈਂਸ ਗਰੁੱਪ ਦੇ ਗੁਰਗੇ ਵੱਖ-ਵੱਖ ਬੈਰਕ 'ਚ ਸ਼ਿਫਟ, ਜਾਰੀ ਹੋਇਆ ਅਲਰਟ

ਚੰਡੀਗੜ੍ਹ (ਸੁਸ਼ੀਲ) : ਤਿਹਾੜ ਜੇਲ੍ਹ 'ਚ ਹੋਈ ਗੈਂਗਵਾਰ 'ਚ ਸੁਨੀਲ ਬਾਲੀਆਨ ਉਰਫ਼ ਟਿੱਲੂ ਦਾ ਕੈਦੀਆਂ ਵਲੋਂ ਕਤਲ ਕਰਨ ਤੋਂ ਬਾਅਦ ਬੁੜੈਲ ਜੇਲ੍ਹ 'ਚ ਬੰਦ ਬੰਬੀਹਾ ਗਰੁੱਪ ਅਤੇ ਲਾਰੈਂਸ ਗਰੁੱਪ ਦੇ ਗੈਂਗਸਟਰ ਨੂੰ ਵੱਖ-ਵੱਖ ਬੈਰਕ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਬੈਰਕ ਵਿਚੋਂ ਬਾਹਰ ਆਉਣ ’ਤੇ ਦੋਹਾਂ ਗੈਂਗਸਟਰ ਗਿਰੋਹ ਦੇ ਮੈਂਬਰਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਬੰਬੀਹਾ ਗਰੁੱਪ ਅਤੇ ਲਾਰੈਂਸ ਗਰੁੱਪ ਦੇ ਮੈਂਬਰਾਂ ਵਿਚਕਾਰ ਆਪਸੀ ਦੁਸ਼ਮਣੀ ਚੱਲ ਰਹੀ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ 'ਚ ਬਾਇਓਮੈਟ੍ਰਿਕ ਮਸ਼ੀਨ ਲਗਾਈ ਜਾਵੇਗੀ, ਤਾਂ ਕਿ ਕੋਈ ਵੀ ਕੈਦੀ ਜੇਕਰ ਬੈਰਕ ਤੋਂ ਬਾਹਰ ਜਾਂਦਾ ਹੈ ਤਾਂ ਉਹ ਬਾਇਓਮੈਟ੍ਰਿਕ ਮਸ਼ੀਨ 'ਚ ਕਾਰਡ ਸਵੈਪ ਕਰਵਾ ਕੇ ਹੀ ਜਾਵੇਗਾ। ਬੁੜੈਲ ਜੇਲ੍ਹ 'ਚ ਇਕ ਬੈਰਕ 'ਚ ਕਰੀਬ 150 ਕੈਦੀ ਅਤੇ ਕਿਸੇ 'ਚ ਘੱਟ-ਜ਼ਿਆਦਾ ਵੀ ਹੁੰਦੇ ਹਨ। ਇਸ ਤੋਂ ਇਲਾਵਾ ਕੈਦੀਆਂ ’ਤੇ ਨਜ਼ਰ ਰੱਖਣ ਲਈ ਹੁਣ ਹਰ ਬੈਰਕ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਤਿਆਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਕੰਬਲ ਦੀ ਰੱਸੀ ਬਣਾ ਕੇ ਕੈਦੀ ਤੇ ਹਵਾਲਾਤੀ ਫ਼ਰਾਰ, ਹੋਮਗਾਰਡਾਂ 'ਤੇ ਡਿੱਗੀ ਗਾਜ਼   
ਮੰਗਵਾਈ ਜਾ ਰਹੀ ਹੈ ਸ਼ਾਟਗੰਨ
ਗੈਂਗਸਟਰਾਂ ਅਤੇ ਖੂੰਖਾਰ ਕੈਦੀਆਂ ’ਤੇ ਕਾਬੂ ਪਾਉਣ ਲਈ ਜੇਲ੍ਹ ਪ੍ਰਸ਼ਾਸਨ ਇਲੈਕਟ੍ਰਿਕ ਸ਼ਾਟਗੰਨ ਮੰਗਵਾ ਰਿਹਾ ਹੈ। ਇਸਦਾ ਇਸਤੇਮਾਲ ਉਸ ਸਮੇਂ ਹੁੰਦਾ ਹੈ, ਜਦੋਂ ਸਥਿਤੀ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਲੈਕਟ੍ਰਿਕ ਸ਼ਾਟਗਨ ਦੇ ਇਸਤੇਮਾਲ ਨਾਲ ਵਿਅਕਤੀ ਕੁੱਝ ਸਮੇਂ ਲਈ ਬੇਹੋਸ਼ ਜ਼ਰੂਰ ਹੁੰਦਾ ਹੈ, ਪਰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਉੱਥੇ ਹੀ ਪ੍ਰਵੇਸ਼ ਦੁਆਰ ’ਤੇ ਅੰਡਰ ਵ੍ਹੀਕਲ ਸਕੈਨਿੰਗ ਸਿਸਟਮ ਲਗਾਇਆ ਜਾਵੇਗਾ। ਜਿਸ ਨਾਲ ਚੱਲਦੀ ਹੋਈ ਕਾਰ 'ਚ ਲੁਕੋਏ ਕਿਸੇ ਵੀ ਬੰਬ, ਹਥਿਆਰ ਨੂੰ ਵੀ ਸਕੈਨ ਕੀਤਾ ਜਾ ਸਕੇਗਾ। ਪੱਥਰ ਜਾਂ ਕੋਈ ਹੋਰ ਚੀਜ਼ ਗੱਡੀ ਨਾਲ ਚਿਪਕਾ ਕੇ ਵੀ ਜਾ ਰਹੀ ਹੋਵੇਗੀ ਤਾਂ ਉਸ ਨਾਲ ਪਤਾ ਚੱਲ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ (ਤਸਵੀਰਾਂ)
ਮਾਡਰਨ ਜੇਲ੍ਹ ਬਣਾਉਣ ਦੀ ਦਿਸ਼ਾ 'ਚ ਚੱਲ ਰਿਹਾ ਕੰਮ
ਬੁੜੈਲ ਜੇਲ੍ਹ ਨੂੰ ਮਾਡਰਨ ਜੇਲ੍ਹ ਬਣਾਉਣ ਦੀ ਦਿਸ਼ਾ 'ਚ ਕੰਮ ਚੱਲ ਰਿਹਾ ਹੈ। ਜੇਲ੍ਹ ਨੰਬਰ-1 'ਚ ਵੀ ਮਾਡਰਨ ਮੁਲਾਕਾਤ ਕਮਰੇ ਬਣਾ ਦਿੱਤੇ ਗਏ ਹਨ। ਬੁੜੈਲ ਜੇਲ੍ਹ 'ਚ ਜੇਲ੍ਹ ਨੰਬਰ-2 'ਚ ਚਾਰ ਤੋਂ ਪੰਜ ਮੰਜ਼ਿਲਾ ਦੇ ਪੱਧਰ ’ਤੇ ਹਾਈ ਸਕਿਓਰਿਟੀ ਟਾਵਰ ਲੱਗੇਗਾ। ਇਸ ਟਾਵਰ 'ਚ ਦਫ਼ਤਰ ਅਤੇ ਲਾਂਡਰੀ ਬਣਾਈ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਟਾਵਰ ਤੋਂ ਪੂਰੀ ਜੇਲ੍ਹ ’ਤੇ ਨਜ਼ਰ ਰੱਖੀ ਜਾਵੇਗੀ। ਜੇਲ੍ਹ ਵਿਚ ਐੱਚ. ਡੀ. ਕੈਮਰੇ ਲਗਾਏ ਜਾਣਗੇ। ਬੈਰਕ ਵੀ ਹਾਈ ਸਕਿਓਰਿਟੀ ਹੋਵੇਗੀ, ਜਦੋਂ ਕਿ ਜੇਲ੍ਹ ਨੰਬਰ ਇੱਕ ਵਿਚ ਪਾਣੀ ਦੀ ਟੈਂਕੀ ਨੂੰ ਹੀ ਟਾਵਰ ਬਣਾਇਆ ਗਿਆ ਹੈ।  ਜੇਲ੍ਹ ਨੰਬਰ-2 ਦਾ ਨਕਸ਼ਾ ਚੀਫ ਆਰਕੀਟੈਕਟ ਦਫ਼ਤਰ ਤੋਂ ਬਣਕੇ ਤਿਆਰ ਹੋ ਗਿਆ ਹੈ। ਬੁੜੈਲ ਜੇਲ੍ਹ 'ਚ ਕੈਦੀਆਂ ਦੀ ਸਮਰੱਥਾ ਨੂੰ ਵੇਖਦੇ ਹੋਏ ਜੇਲ੍ਹ 'ਚ ਇੱਕ ਹੋਰ ਇਮਾਰਤ ਬਣਾਈ ਜਾਵੇਗੀ।     
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News