ਗੈਰ-ਕਾਨੂੰਨੀ ਸ਼ਰਾਬ ਕਾਰੋਬਾਰੀ ਗ੍ਰਿਫਤਾਰ
Thursday, Jul 19, 2018 - 05:59 AM (IST)
ਅੰਮ੍ਰਿਤਸਰ, (ਬੌਬੀ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਤੇ ਪੁਲਸ ਲਈ ਕਹਿਰ ਬਣਿਆ ਹੋਇਆ ਈਸਟ ਮੋਹਨ ਨਗਰ ਦਾ ਰਾਜੇਸ਼ ਕੁਮਾਰ ਉਰਫ ਆਤੂ ਘੋਡ਼ੇਵਾਲਾ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਈਸਟ ਮੋਹਨ ਨਗਰ ਦੇ ਖੇਤਰ ਵਿਚ ਸ਼ਰਾਬ ਦੀ ਵਿਕਰੀ ਦਾ ਪਿਛਲੇ ਲੰਬੇ ਸਮੇਂ ਤੋਂ ਬੇਤਾਜ ਬਾਦਸ਼ਾਹ ਮੰਨੇ ਜਾਣ ਵਾਲਾ ਘੋਡ਼ੇਵਾਲਾ ਦੇ ਨਾਂ ਤੋਂ ਮਸ਼ਹੂਰ ਇਹ ਮੁਲਜ਼ਮ ਪੂਰੇ ਖੇਤਰ ਵਿਚ ਮਸ਼ਹੂਰ ਹੈ। ਕਿਸੇ ਵੀ ਤਰ੍ਹਾਂ ਸ਼ਰਾਬ ਕਿਤੇ ਨਾ ਮਿਲਦੀ ਹੋਵੇ ਤਾਂ ਘੋਡ਼ੇਵਾਲਾ ਹਾਜ਼ਰ ਹੈ। ਵੱਡੀ ਗੱਲ ਹੈ ਕਿ ਸ਼ਰਾਬ ਦੇ ਠੇਕਿਆਂ ਤੋਂ ਅੱਧੇ ਰੇਟ ਦੀ ਕੀਮਤ ’ਤੇ ਸ਼ਰਾਬ ਵੇਚਣ ਕਾਰਨ ਸ਼ਰਾਬ ਦੇ ਠੇਕੇਦਾਰਾਂ ਦਾ ਇਹ ਆਲਮ ਹੈ ਕਿ ਲੰਬੇ ਸਮੇਂ ਤੋਂ ਇਸ ਖੇਤਰ ’ਚ ਕੋਈ ਠੇਕੇਦਾਰ ਠੇਕਾ ਖੋਲ੍ਹਣ ਨੂੰ ਤਿਆਰ ਨਹੀਂ ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਕਿ ਕੋਈ ਉਸ ਦੇ ਇਲਾਕੇ ਵਿਚ ਕੁਝ ਕਰ ਸਕੇ, ਜਦੋਂ ਕਿ ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਇਸ ਤੋਂ ਪ੍ਰੇਸ਼ਾਨ ਹੈ। ਕਈ ਵਾਰ ਤਾਂ ਇਸ ਨੇ ਪੁਲਸ ਪਾਰਟੀ ’ਤੇ ਹਮਲਾ ਵੀ ਕੀਤਾ ਹੈ।
®ਜਾਣਕਾਰੀ ਮੁਤਾਬਕ ਅੱਜ ਥਾਣਾ ਬੀ-ਡਵੀਜ਼ਨ ਪੁਲਸ ਨੂੰ ਉਕਤ ਘੋਡ਼ੇਵਾਲਾ ਬਾਰੇ ਸੂਚਨਾ ਮਿਲੀ ਕਿ ਇਸ ’ਤੇ ਪੁਲਸ ਨੇ ਇਕ ਟੀਮ ਭੇਜ ਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਘੋਡ਼ੇਵਾਲਾ ਵੱਖ-ਵੱਖ ਥਾਵਾਂ ’ਤੇ ਇਕ ਦਰਜਨ ਦੇ ਕਰੀਬ ਪਰਚੇ 61/1/14 ਤਹਿਤ ਦਰਜ ਹਨ ਪਰ ਇਸ ਦੇ ਬਾਵਜੂਦ ਘੋਡ਼ੇਵਾਲਾ ਉਕਤ ਧੰਦੇ ਤੋਂ ਬਾਜ਼ ਨਹੀਂ ਆ ਰਿਹਾ ਸੀ ਪਰ ਹੁਣ ਪੁਲਸ ਨੇ ਇਸ ’ਤੇ 110 ਦਾ ਕਲੰਦਰਾ ਕੱਟ ਦਿੱਤਾ, ਹੁਣ ਉਸ ’ਤੇ ਅੱਗੇ ਤੋਂ ਕੰਮ ਕਰਨ ’ਤੇ ਪਾਬੰਦੀ ਲੱਗ ਗਈ ਹੈ, ਜੇਕਰ ਉਹ ਫਿਰ ਵੀ ਕੰਮ ਕਰੇਗਾ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
