ਸੱਕੀ ਨਾਲੇ ਕੰਢਿਓਂ ਭਾਰੀ ਮਾਤਰਾ ’ਚ ਲਾਹਣ ਬਰਾਮਦ
Thursday, Jul 26, 2018 - 06:02 AM (IST)

ਅਜਨਾਲਾ, (ਰਮਨਦੀਪ)- ਨੇਡ਼ਲੇ ਪਿੰਡ ਨੰਗਲ ਵੰਝਾਂਵਾਲਾ ਨੇਡ਼ਿਓਂ ਸੱਕੀ ਨਾਲੇ ਕੰਢਿਓਂ ਸੀ. ਆਈ. ਏ. ਸਟਾਫ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਭਾਰੀ ਮਾਤਰਾ ’ਚ ਲਾਹਣ ਬਰਾਮਦ ਕਰ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਦੇ ਸਹਾਇਕ ਸਬ-ਇੰਸਪੈਕਟਰ ਜੰਗਬਹਾਦਰ ਸਿੰਘ ਨੇ ਦੱਸਿਆ ਕਿ ਅਜਨਾਲਾ-ਚੋਗਾਵਾਂ ਰੋਡ ’ਤੇ ਬੀ. ਐੱਸ. ਐੱਫ. ਹੈੱਡਕੁਆਰਟਰ ਨਜ਼ਦੀਕ ਖਡ਼੍ਹੀ ਪੁਲਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਨੰਗਲ ਵੰਝਾਂਵਾਲਾ ਪਿੰਡ ਦੇ ਕੁਝ ਵਿਅਕਤੀ ਪਹਿਲਾਂ ਆਪਣੇ ਘਰਾਂ ’ਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ ਅਤੇ ਅੱਜਕਲ ਸੱਕੀ ਨਾਲੇ ਦੇ ਕੰਢੇ ’ਤੇ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕੱਢ ਕੇ ਵੇਚਦੇ ਹਨ, ਜਿਸ ਉਪਰੰਤ ਤੁਰੰਤ ਪੁਲਸ ਪਾਰਟੀ ਨੇ ਨੰਗਲ ਵੰਝਾਂਵਾਲਾ ਨੇੜੇ ਸੱਕੀ ਨਾਲੇ ’ਤੇ ਰੇਡ ਕਰ ਕੇ 31 ਪਲਾਸਟਿਕ ਦੀਆਂ ਕੇਨੀਆਂ ਤੇ ਇਕ ਲੋਹੇ ਦੇ ਡਰੰਮ ’ਚੋਂ 2640 ਕਿਲੋ ਲਾਹਣ ਬਰਾਮਦ ਕਰ ਕੇ ਨਸ਼ਟ ਕਰ ਦਿੱਤੀ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਹਰਿੰਦਰ ਸਿੰਘ ਜਲੰਧਰੀ, ਬਿੰਦਾ, ਸਾਬਾ ਸਿੰਘ, ਘੋਡ਼ਾ ਪੁੱਤਰ ਕਾਬਲ ਸਿੰਘ, ਬੱਬਾ, ਵਿੱਕੀ, ਯੋਧਾ, ਡਾ. ਕਾਲਾ, ਪਵਨ, ਸਾਬਾ, ਰਾਜੂ, ਕੁਲਬੀਰ ਸਿੰਘ ਤੇ ਚੰਨ ਸਾਰੇ ਵਾਸੀ ਪਿੰਡ ਨੰਗਲ ਵੰਝਾਂਵਾਲਾ ਖਿਲਾਫ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।