ਸ਼ਰਾਬ ਦੇ ਪਿਆਕੜਾਂ ਨੂੰ ਝਟਕਾ, ਕੀਮਤਾਂ ਬਾਰੇ ਲਿਆ ਗਿਆ ਇਹ ਫ਼ੈਸਲਾ

03/04/2021 1:47:05 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸਾਲ 2021-22 ਦੀ ਐਕਸਾਈਜ਼ ਪਾਲਿਸੀ ਜਾਰੀ ਕਰ ਦਿੱਤੀ, ਜਿਸ ਨਾਲ ਇੰਡੀਅਨ ਮੇਡ ਫਾਰੇਨ ਲਿਕਰ (ਆਈ. ਐੱਮ. ਐੱਫ. ਐੱਲ.) ’ਤੇ ਐਕਸਾਈਜ਼ ਡਿਊਟੀ 6 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਗਊ ਸੈੱਸ ਵੀ ਜਾਰੀ ਰਹੇਗਾ, ਜਿਸ ਨਾਲ ਸ਼ਰਾਬ ਦੇ ਰੇਟ 10 ਤੋਂ 12 ਫ਼ੀਸਦੀ ਵਧਣੇ ਤੈਅ ਹਨ। ਕੰਟਰੀ ਮੇਡ ਲਿਕਰ ’ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਵਾਰ ਪ੍ਰਸ਼ਾਸਨ ਨੇ ਠੇਕਿਆਂ ਦੀ ਗਿਣਤੀ ਵੀ ਵਧਾ ਕੇ 94 ਤੋਂ 96 ਕਰ ਦਿੱਤੀ ਹੈ। ਨਵੀਂ ਐਕਸਾਈਜ਼ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਠੇਕਿਆਂ ਦੀ ਅਲਾਟਮੈਂਟ ਤੋਂ ਬਾਅਦ ਤੋਂ ਹੀ ਰੇਟ ਨਿਰਧਾਰਿਤ ਹੋਣਗੇ, ਜਿਨ੍ਹਾਂ ਦੀ ਮਾਰਚ ਦੇ ਦੂਜੇ ਹਫ਼ਤੇ ਤੋਂ ਅਲਾਟਮੈਂਟ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਬੁੱਧਵਾਰ ਨੂੰ ਇਸ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : ਬਜਟ ਇਜਲਾਸ : ਅਕਾਲੀਆਂ ਨੇ ਗੱਡਿਆਂ 'ਤੇ ਸਵਾਰ ਹੋ ਕੇ ਵਿਧਾਨ ਸਭਾ ਵੱਲ ਕੀਤਾ ਕੂਚ, ਪੁਲਸ ਨੇ ਰਾਹ 'ਚ ਰੋਕਿਆ
ਇਕ ਵੈਂਡਰ ਨੂੰ 10 ਠੇਕਿਆਂ ਦੀ ਅਲਾਟਮੈਂਟ ਦਾ ਅਧਿਕਾਰ
ਇਸ ਤੋਂ ਪਹਿਲਾਂ ਸਲਾਹਕਾਰ, ਐਕਸਾਈਜ਼ ਐਂਡ ਟੈਕਸੇਸ਼ਨ ਸੈਕਟਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਪ੍ਰਸ਼ਾਸਕ ਨੂੰ ਵਿਸਥਾਰ ਨਾਲ ਇਸ ਪਾਲਿਸੀ ਬਾਰੇ ਦੱਸਿਆ। ਇਸ ਵਾਰ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਰੈਵੀਨਿਊ ਨੂੰ ਵੀ ਜ਼ਿਆਦਾ ਵਿਖਾਇਆ ਹੈ। ਇਸ ਵਾਰ ਪਾਲਿਸੀ 'ਚ 700 ਕਰੋੜ ਰੁਪਏ ਮਾਲੀਆ ਵਿਖਾਇਆ ਗਿਆ ਹੈ। ਪ੍ਰਸ਼ਾਸਨ ਨੇ ਏਕਾਧਿਕਾਰ ਦੀ ਪ੍ਰੈਕਟਿਸ ਨੂੰ ਰੋਕਣ ਲਈ ਇਸ ਵਾਰ ਤੈਅ ਕੀਤਾ ਹੈ ਕਿ ਇੱਕ ਵਿਅਕਤੀ ਜਾਂ ਲਿਕਰ ਵੈਂਡਰ ਨੂੰ 10 ਠੇਕਿਆਂ ਦੀ ਅਲਾਟਮੈਂਟ ਦਾ ਹੀ ਅਧਿਕਾਰ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਮਹਿਕਮੇ ਦੀ ਵੱਡੀ ਭਵਿੱਖਬਾਣੀ, ਜਾਣੋ ਇਸ ਵਾਰ ਕੀ ਰੰਗ ਦਿਖਾਵੇਗੀ ਗਰਮੀ (ਵੀਡੀਓ)
ਹੋਟਲ, ਬਾਰ, ਰੈਸਟੋਰੈਂਟ ਦੀ ਲਾਈਸੈਂਸ ਫ਼ੀਸ 'ਚ ਵਾਧਾ ਨਹੀਂ ਕੀਤਾ
ਨਾਲ ਹੀ ਹਾਸਪਿਟੈਲਿਟੀ ਇੰਡਸਟਰੀ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਹੋਟਲ, ਬਾਰ, ਰੈਸਟੋਰੈਂਟ ਦੀ ਲਾਈਸੈਂਸ ਫ਼ੀਸ 'ਚ ਵਾਧਾ ਨਹੀਂ ਕੀਤਾ ਗਿਆ ਹੈ। ਘੱਟ ਅਲਕੋਹਲਿਕ ਡਰਿੰਕਸ ਜਿਵੇਂ ਬੀਅਰ, ਵਾਈਨ ਆਦਿ ਨੂੰ ਪ੍ਰਮੋਟ ਕਰਨ ਅਤੇ ਇੰਡੀਅਨ ਵਾਈਨ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਲਾਈਸੈਂਸ ਫ਼ੀਸ ਅਤੇ ਐਕਸਾਈਜ਼ ਡਿਊਟੀ ਨੂੰ ਵਧਾਇਆ ਨਹੀਂ ਗਿਆ ਹੈ। ਘੱਟ ਅਲਕੋਹਲ ਨਾਲ ਹੀ ਬੀਅਰ ਦੀ ਨਵੀਂ ਕੈਟੇਗਰੀ ਸੁਪਰ ਮਾਈਲਡ ਬੀਅਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ 3.5 ਫ਼ੀਸਦੀ ਵੀ/ਵੀ ਤੱਕ ਅਲਕੋਹਲਿਕ ਦੀ ਮਾਤਰਾ ਹੋਵੇਗੀ। ਮਾਈਕਰੋਬਰੈਵਰੀ ਲਾਈਸੈਂਸੀ ਨੂੰ 50 ਲੀਟਰ ਕੈਪੇਸਿਟੀ ਦੇ ਕੇਗਸ ’ਤੇ ਬੀਅਰ ਦੀ ਕੇਗਿੰਗ ਦੀ ਮਨਜ਼ੂਰੀ ਦਿੱਤੀ ਹੈ। ਲਾਈਸੈਂਸੀ ਵਾਰ, ਰੈਸਟੋਰੈਂਟਸ ਅਤੇ ਕਲੱਬ ਲਾਈਸੈਂਸੀ ਨੂੰ ਐਕਸਾਈਜ਼ ਪਰਮਿਟ ਦੇ ਬਦਲੇ ਡਰਾਊਟ ਬੀਅਰ ਵੀ ਵੇਚ ਸਕਦਾ ਹੈ। ਲਾਈਸੈਂਸੀ ਬੀਅਰ ਨੂੰ ਬੋਤਲ, ਕੈਨ ਜਾਂ ਪਾਊਚ ਵਿਚ ਪੈਕ ਨਹੀਂ ਕਰੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ 'ਹਵਾਈ ਅੱਡੇ' ਨੂੰ ਉਡਾਉਣ ਤੇ 4 ਫਲਾਈਟਾਂ 'ਚ ਬੰਬ ਲਾਉਣ ਦੀ ਧਮਕੀ
ਅਹਾਤਿਆਂ ’ਤੇ ਐਲਕੋਮੀਟਰ ਜ਼ਰੂਰੀ
ਪ੍ਰਸ਼ਾਸਨ ਨੇ ਹੁਣ ਅਹਾਤਿਆਂ ’ਤੇ ਐਲਕੋਮੀਟਰ ਲਾਉਣਾ ਲਾਜ਼ਮੀ ਕਰ ਦਿੱਤਾ ਹੈ, ਤਾਂ ਕਿ ਸ਼ਰਾਬ ਪੀਣ ਦੌਰਾਨ ਲੋਕ ਐਲਕੋਹਲ ਲੈਵਲ ਦਾ ਅਸੈੱਸਮੈਂਟ ਕਰ ਸਕਣ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਰੈਸਟੋਰੈਂਟਸ ਅਤੇ ਵਾਰ ਲਈ ਹੀ ਐਲਕੋਮੀਟਰ ਲਾਉਣ ਦੇ ਨਿਰਦੇਸ਼ ਦਿੱਤੇ ਸਨ। 
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News