ਕਾਰ ''ਚੋਂ ਨਾਜਾਇਜ਼ ਸ਼ਰਾਬ ਬਰਾਮਦ
Saturday, Nov 25, 2017 - 06:32 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਗੋਇਲ)- ਥਾਣਾ ਭਵਾਨੀਗੜ੍ਹ ਦੇ ਪੁਲਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਜਦੋਂ ਪਿੰਡ ਬਾਲਦ ਖੁਰਦ ਦੇ ਬੱਸ ਸਟੈਂਡ ਨੇੜੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਇਕ ਕਾਰ ਜਿਸ ਦੇ ਅਗਲੇ ਹਿੱਸੇ 'ਤੇ ਹੋਰ ਤੇ ਪਿਛਲੇ ਹਿੱਸੇ 'ਤੇ ਹੋਰ ਨੰਬਰ ਲੱਗਾ ਹੈ, ਉਹ ਹਰਿਆਣੇ ਤੋਂ ਲਿਆ ਕੇ ਸ਼ਰਾਬ ਵੇਚ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਉਸ ਕਾਰ ਵਿਚੋਂ 120 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਪਰ ਦੋਸ਼ੀ ਫਰਾਰ ਹੋ ਗਏ, ਜਿਸ ਕਾਰਨ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।