5 ਅਕਾਲੀ ਆਗੂਆਂ ਖਿਲਾਫ ਪੁਲਸ ਨੇ ਕੀਤਾ ਪਰਚਾ ਦਰਜ

Saturday, May 18, 2019 - 03:14 PM (IST)

5 ਅਕਾਲੀ ਆਗੂਆਂ ਖਿਲਾਫ ਪੁਲਸ ਨੇ ਕੀਤਾ ਪਰਚਾ ਦਰਜ

ਬਾਘਾਪੁਰਾਣਾ  (ਰਾਕੇਸ਼)—ਅਕਾਲੀ ਵਰਕਰਾਂ ਵਲੋਂ ਪਿੰਡ ਵਾਂਦਰ ਵਿਖੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਦਵਿੰਦਰ ਸਿੰਘ ਹਰਏਵਾਲਾ ਦੇ ਨਾਲ ਹੋਈ ਕੁੱਟਮਾਰ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਸਿੱਖ ਆਗੂਆਂ ਨੇ ਬਾਬਾ ਬਲਕਾਰ ਸਿੰਘ ਘੋਲੀਆਂ, ਗੁਰਪ੍ਰੀਤ ਸਿੰਘ ਖੋਟੇ, ਗੁਰਸੇਵਕ ਸਿੰਘ ਭਾਣਾ, ਰਣਜੀਤ ਸਿੰਘ ਵਾਂਦਰ, ਗੁਰਜੰਟ ਸਿੰਘ , ਜਸਵਿੰਦਰ ਸਿੰਘ ਸਾਹੋਕੇ , ਡਾ:ਸੁਰਜੀਤ ਸਿੰਘ ਖਾਲਸਾ, ਬਾਬਾ ਚਮਕੋਰ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ ਵਾਂਦਰ, ਅਮਰਜੀਤ ਸਿੰਘ, ਰਾਜਾ ਸਿੰਘ, ਜੋਰਾ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਖਿਲਾਫ ਮੇਨ ਚੌਕ 'ਚ ਧਰਨਾ ਦਿੰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਦਵਿੰਦਰ ਸਿੰਘ ਹਰੀਏਵਾਲਾ ਸਮੇਤ ਹੋਰ ਆਗੂਆਂ ਦੀ ਕੁੱਟਮਾਰ ਕਰਨ ਵਾਲਿਆਂ ਅਕਾਲੀ ਲੀਡਰਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ , ਬੇਅਦਬੀ ਅਤੇ ਗੋਲੀ ਚਲਾਉਣ ਵਾਲੇ ਦੋਸ਼ੀਆ ਖਿਲਾਫ ਜਦੋਂ ਤੱਕ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਅਕਾਲੀ ਲੀਡਰ ਸ਼ਿਪ ਖਿਲਾਫ ਰੋਸ ਮਾਰਚ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਮੌਜੂਦਾ ਮਾਮਲੇ 'ਚੋਂ ਨਿਕਲਣ ਦੀ ਹਰ ਕੋਸ਼ਿਸ ਕਰ ਰਹੇ ਹਨ ਪਰ ਸੰਗਤ ਚੁੱਪ ਕਰਕੇ ਨਹੀਂ ਬੈਠੇਗੀ । ਦੂਸਰੇ ਪਾਸੇ ਸਮਾਲਸਰ ਦੀ ਪੁਲਸ ਵਲੋਂ ਜਸਪ੍ਰੀਤ ਸਿੰਘ ਮਾਹਲਾ , ਰਾਜਵੰਤ ਸਿੰਘ ਮਾਹਲਾ, ਕੁਲਦੀਪ ਸਿੰਘ ਵਾਂਦਰ, ਭਜਨ ਸਿੰਘ, ਬਲਵਿੰਦਰ ਸਿੰਘ ਵਾਂਦਰ ਖਿਲਾਫ ਦਵਿੰਦਰ ਸਿੰਘ ਹਰੀਏਵਾਲਾ ਦੇ ਬਿਆਨ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। 


author

Shyna

Content Editor

Related News