ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਿਆ ਅਕਾਲੀ ਆਗੂ, ਡੇਢ ਸਾਲ ਪਹਿਲਾਂ ਹੋਇਆ ਸੀ ਭਰਾ ਦਾ ਕਤਲ

Tuesday, Aug 11, 2020 - 01:17 PM (IST)

ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਿਆ ਅਕਾਲੀ ਆਗੂ, ਡੇਢ ਸਾਲ ਪਹਿਲਾਂ ਹੋਇਆ ਸੀ ਭਰਾ ਦਾ ਕਤਲ

ਸਮਰਾਲਾ (ਵਿਪਨ, ਗਰਗ, ਬੰਗੜ) : ਸਮਰਾਲਾ ਦੇ ਪਿੰਡ ਸੇਹ ਵਿਖੇ ਮੰਗਲਵਾਰ ਨੂੰ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਦਿਨ-ਦਿਹਾੜੇ ਅਕਾਲੀ ਦਲ ਦੇ ਯੂਥ ਵਿੰਗ (ਸਮਰਾਲਾ ਦਿਹਾਤੀ) ਦੇ ਪ੍ਰਧਾਨ ਰਵਿੰਦਰ ਸਿੰਘ ਸੋਨੂੰ (38) ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵੱਡੀ ਘਟਨਾ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ, ਜਦੋਂ ਮ੍ਰਿਤਕ ਯੂਥ ਆਗੂ ਪਿੰਡ ਦੇ ਹੀ ਇਕ ਧਾਰਮਿਕ ਅਸਥਾਨ ’ਤੇ ਪੰਚਾਇਤ ਵੱਲੋਂ ਬੂਟੇ ਲਗਵਾਉਣ ਦਾ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਨੇਤਾਵਾਂ ਨੂੰ ਦਿੱਤੀ 'ਸੁਰੱਖਿਆ' ਬਾਰੇ ਕੈਪਟਨ ਨੇ ਲਿਆ ਅਹਿਮ ਫ਼ੈਸਲਾ

PunjabKesari

ਸੂਤਰਾਂ ਮੁਤਾਬਕ ਇਕ ਸਵਿੱਫ਼ਟ ਕਾਰ ’ਚ ਸਵਾਰ ਹੋ ਕੇ ਆਏ 6 ਵਿਅਕਤੀਆਂ 'ਚੋਂ 4 ਨੇ ਕਾਰ 'ਚੋਂ ਬਾਹਰ ਨਿਕਲਦੇ ਹੀ ਰਵਿੰਦਰ ਸਿੰਘ ’ਤੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨੂੰ ਇਸ ਘਟਨਾ ਸਮੇਂ ਕਰੀਬ 13 ਗੋਲੀਆਂ ਵੱਜੀਆਂ ਹਨ। ਕਾਤਲਾਂ ਨੇ ਉਸ 'ਤੇ ਬਹੁਤ ਨਜ਼ਦੀਕ ਤੋਂ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਹਰ ਵਾਰ ਸਹੁਰੇ ਹੀ ਮਾੜੇ ਨੀ ਹੁੰਦੇ, ਕਈ 'ਨੂੰਹਾਂ' ਵੀ ਜਿਊਣਾ ਹਰਾਮ ਕਰ ਦਿੰਦੀਆਂ ਨੇ...

PunjabKesari

ਯੂਥ ਅਕਾਲੀ ਆਗੂ ਦੇ ਕਤਲ ਮਗਰੋਂ ਪਿੰਡ 'ਚ ਰੋਹ ਫੈਲ ਗਿਆ ਹੈ ਅਤੇ ਘਟਨਾ ਤੋਂ ਕਈ ਘੰਟੇ ਬਾਅਦ ਵੀ ਪਿੰਡ ਵਾਲੇ ਪੁਲਸ ਨੂੰ ਅਗਲੀ ਕਾਰਵਾਈ ਲਈ ਮ੍ਰਿਤਕ ਰਵਿੰਦਰ ਸਿੰਘ ਦੀ ਲਾਸ਼ ਕਬਜ਼ੇ 'ਚ ਨਹੀਂ ਲੈਣ ਦੇ ਰਹੇ। ਪੁਲਸ ਦੇ ਸਾਰੇ ਉੱਚ ਅਧਿਕਾਰੀ ਘਟਨਾ ਸਥਾਨ 'ਤੇ ਮੌਜੂਦ ਹਨ ਪਰ ਫਿਲਹਾਲ ਕੋਈ ਵੀ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਮੂੰਹ ਨਹੀਂ ਖੋਲ੍ਹ ਰਿਹਾ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਦਰਿੰਦਿਆਂ ਨੇ ਲੁੱਟੀ ਵਿਦਿਆਰਥਣ ਦੀ ਇੱਜ਼ਤ, ਅਸ਼ਲੀਲ ਵੀਡੀਓ ਵੀ ਬਣਾਈ

PunjabKesari

ਇੱਥੇ ਜਿਕਰਯੋਗ ਹੈ ਕਿ ਮ੍ਰਿਤਕ ਰਵਿੰਦਰ ਸਿੰਘ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਰਹੇ ਗੁਰਾ ਸੇਹ ਦਾ ਵੀ ਸਿਆਸੀ ਰਜਿੰਸ਼ ਦੇ ਚੱਲਦੇ ਪਿਛਲੇ ਸਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਅਕਾਲੀ ਆਗੂ ਦੀ ਮਾਂ ਪਿੰਡ ਦੀ ਮੌਜੂਦਾ ਅਕਾਲੀ ਸਰਪੰਚ ਹੈ। 


author

Babita

Content Editor

Related News