ਸਾਰੀਆਂ ਸੀਟਾਂ 'ਤੇ ਜਲੰਧਰ ਵਾਲਾ ਫਾਰਮੂਲਾ ਵਰਤੇਗੀ 'ਆਪ'! ਲੁਧਿਆਣਾ ਤੋਂ ਅਕਾਲੀ ਨੇਤਾ ਨੂੰ ਟਿਕਟ ਦੇਣ ਦੇ ਚਰਚੇ

Monday, Jul 31, 2023 - 08:18 PM (IST)

ਸਾਰੀਆਂ ਸੀਟਾਂ 'ਤੇ ਜਲੰਧਰ ਵਾਲਾ ਫਾਰਮੂਲਾ ਵਰਤੇਗੀ 'ਆਪ'! ਲੁਧਿਆਣਾ ਤੋਂ ਅਕਾਲੀ ਨੇਤਾ ਨੂੰ ਟਿਕਟ ਦੇਣ ਦੇ ਚਰਚੇ

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਵੱਲੋਂ ਹੁਣ ਪੰਜਾਬ ਵਿਚ 13 ਲੋਕ ਸਭਾ ਹਲਕਿਆਂ ਵਿਚ ਜਲੰਧਰ ਵਾਲਾ ਫਾਰਮੂਲਾ ਵਰਤਣ ਦੀ ਤਿਆਰੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ। ਇਕ ਅਕਾਲੀ ਵਿਧਾਇਕ ਜਲਦ ਹੀ ਆਪ ਦੀ ਗੱਡੀ ਚੜ੍ਹ ਕੇ 2024 ਦੀਆਂ ਲੋਕ ਸਭਾ ਚੋਣ ਵਿਚ ਆਪ ਵੱਲੋਂ ਲੁਧਿਆਣਾ ਤੋਂ ਚੋਣ ਲੜ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਸ਼ਮੂਲੀਅਤ ਨੂੰ ਲੈ ਕੇ ਭਵਿੱਖ ਦੀ ਰਾਜਨੀਤੀ ਲਈ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਆਪ ਦੇ ਵਿਧਾਇਕਾਂ ਦੇ ਪਰ ਤੋਲਣ ਲਈ ਆਪਣੇ ਏਲਚੀਆਂ ਰਾਹੀਂ ਮੁਹਿੰਮ ਵੀ ਚਲਾਈ ਦੱਸੀ ਜਾ ਰਹੀ ਹੈ ਜਿਸ ਨਾਲ ਇਹ ਪਤਾ ਲਗ ਸਕੇ ਕਿ ਕਿਹੜੇ ਵਿਧਾਇਕ ਕਿੰਨੇ ਕੁ ਪਾਣੀ ਵਿਚ ਹੈ ਤਾਂ ਜੋ ਫਿਰ ਲੋਕ ਸਭਾ ਚੋਣ ਲਈ ਉਸ ਨੇਤਾ ਨਾਲ ਸਾਰੇ ਜੋੜ-ਤੋੜ ਕਰਕੇ ਨੇੜਤਾ ਵਧਾਈ ਜਾ ਸਕੇ। ਬਾਕੀ ਅੱਜ ਮੁੱਖ ਮੰਤਰੀ ਦੀ ਲੁਧਿਆਣਾ ਫੇਰੀ ਨੂੰ ਲੈ ਕੇ ਅਤੇ ਸੋਸ਼ਲ ਮੀਡੀਆ ’ਤੇ ਉੱਡੀ ਇਸ ਖਬਰ ਨਾਲ ਕਈ ਰਾਜਸੀ ਨੇਤਾਵਾਂ ਦੀਆਂ ਧੜਕਣਾਂ ਤੇਜ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ ਤੋਂ ਸਾਹਮਣੇ ਆਈ ਸ਼ਰਮਨਾਕ ਘਟਨਾ, 60 ਸਾਲਾ ਬਜ਼ੁਰਗ ਨੇ ਬੱਚੀ ਦੀ ਰੋਲ਼ੀ ਪੱਤ

ਅੱਜ ਸੋਸ਼ਲ ਮੀਡੀਆ ’ਤੇ ਉੱਡੀ ਹੋਈ ਖ਼ਬਰ ਬਾਰੇ ਜਿਸ ਅਕਾਲੀ ਨੇਤਾ ਦਾ ਨਾਮ ਵੀ ਕਈ ਚੈਨਲਾਂ ਨੇ ਜਗ ਜਾਹਰ ਕੀਤਾ ਹੈ ਜੋ ਸ. ਇਯਾਲੀ ਦੱਸਦੇ ਹਨ। ਜਦੋਂ ਸ.ਇਯਾਲੀ ਤੋਂ ਇਸ ਫੈਲੀ ਹੋਈ ਖਬਰ ਦੀ ਸਚਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੈ, ਕਿਸੇ ਪਾਰਟੀ ਵਿਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਭ ਬਿਨਾ ਸਿਰ ਪੈਰ ਵਾਲੀ ਅਫਵਾਹ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News