ਅਕਾਲੀ ਆਗੂ ਨੇ ਭਗਵੰਤ ਮਾਨ ਖ਼ਿਲਾਫ ਕੀਤੀ ਪ੍ਰਧਾਨ ਮੰਤਰੀ ਅਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ
Wednesday, Aug 19, 2020 - 06:15 PM (IST)
ਬਰਨਾਲਾ (ਵਿਵੇਕ ਸਿੰਧਵਾਨੀ):'ਭਗਵੰਤ ਮਾਨ ਯੂਥ ਫੈਨ' ਦੇ ਫੇਸ ਬੁੱਕ ਪੇਜ਼ 'ਤੇ ਸੋਸ਼ਲ ਮੀਡੀਆ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਵਲੋਂ ਲਾਏ ਗਏ ਪੋਸਟਰਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਸੀਨੀਅਰ ਅਕਾਲੀ ਆਗੂ ਦਵਿੰਦਰ ਬੀਹਲਾ ਵਲੋਂ ਐੱਮ.ਪੀ. ਭਗਵੰਤ ਮਾਨ ਅਤੇ ਉਨ੍ਹਾਂ ਦੇ ਵਰਕਰਾਂ ਖ਼ਿਲਾਫ ਪ੍ਰਧਾਨ ਮੰਤਰੀ ਅਤੇ ਐੱਸ.ਐੱਸ.ਪੀ. ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ: ਮੇਨਕਾ ਗਾਂਧੀ ਦਾ ਟਵੀਟ, ਕੁੱਤੇ 'ਤੇ ਜਾਣ ਕੇ ਗੱਡੀ ਚਾੜ੍ਹਣ ਵਾਲੇ ਨੂੰ ਸਜ਼ਾ ਦੇਣ ਕੈਪਟਨ
ਉਨ੍ਹਾਂ ਕਿਹਾ ਕਿ ਮੇਰੇ ਵਲੋਂ ਬੋਰਡ ਲਾਏ ਗਏ ਸਨ ਕਿ 'ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ' ਪਰ ਭਗਵੰਤ ਮਾਨ ਯੂਥ ਫੈਨ ਫੇਸਬੁੱਕ ਪੇਜ਼ 'ਤੇ ਬੋਰਡ ਨਾਲ ਛੇੜਛਾੜ ਕਰਕੇ ਉਸ 'ਤੇ ਲਿਖ ਦਿੱਤਾ, ਕਦੇ ਨਾ ਆਵੇ ਅਕਾਲੀ ਦਲ ਦੀ ਸਰਕਾਰ। ਇਹ ਘਟੀਆ ਰਾਜਨੀਤੀ ਹੈ। ਇਸ ਤਰ੍ਹਾਂ ਦੀ ਗੱਲ ਸ਼ੋਭਾ ਨਹੀਂ ਦਿੰਦੀ। ਇਸ ਸਬੰਧੀ ਮੈਂ ਪ੍ਰਧਾਨ ਮੰਤਰੀ ਅਤੇ ਹੋਮ ਮਨਿਸਟਰੀ ਤੋਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਦੀ ਸੰਸਦ ਮੈਂਬਰਸ਼ਿਪ ਰੱਦ ਕੀਤੀ ਜਾਵੇ। ਹੁਣ ਇਨ੍ਹਾਂ ਨੂੰ ਇਸ ਗੱਲ ਦਾ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਭਗਵੰਤ ਮਾਨ ਅਤੇ ਉਸਦੇ ਸਾਥੀਆਂ ਵਿਰੁੱਧ ਸਾਈਬਰ ਕ੍ਰਾਈਮ ਐਕਟ ਅਧੀਨ ਕੇਸ ਦਰਜ ਕਰਨ ਦੀ ਵੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ। ਇਸ ਮੁੱਦੇ 'ਤੇ 'ਆਪ' ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਣ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 'ਵਿਆਹ-ਪੁਰਬ'
ਇਸ ਸਬੰਧੀ 'ਆਪ' ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੰਸਦ ਭਗਵੰਤ ਮਾਨ ਦੇ ਲੱਖਾਂ ਹੀ ਫੈਨ ਹਨ ਅਤੇ ਉਨ੍ਹਾਂ ਨੇ ਕਈ ਸਾਰੀਆਂ ਆਈਡੀਆਂ ਬਣਾਈਆਂ ਹੋਈਆਂ ਹਨ ਜਿਸ ਆਈ. ਡੀ. ਦੀ ਇਹ ਗੱਲ ਕਰ ਰਹੇ ਹਨ ਉਹ ਭਗਵੰਤ ਮਾਨ ਜੀ ਦੀ ਕੋਈ ਰਜਿਸਟਰਡ ਆਈ. ਡੀ. ਨਹੀਂ ਹੈ। ਉਨ੍ਹਾਂ ਕਿਹਾ ਸਾਨੂੰ ਤਾਂ ਇਹ ਜਾਪਦਾ ਹੈ ਕਿ ਇਨ੍ਹਾਂ ਵਲੋਂ ਖ਼ੁਦ ਹੀ ਇਸ ਤਰ੍ਹਾਂ ਦੀ ਜਾਅਲੀ ਆਈ. ਡੀ. ਬਣਾ ਕੇ ਅਜਿਹਾ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ
ਬਾਠ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਨਗਰ ਕੌਂਸਲ ਤੇ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਅਤੇ ਇਹ ਅਕਾਲੀ ਆਗੂ ਸ਼ਹਿਰ ਦੇ ਵਾਰਡਾਂ 'ਚ ਪਾਣੀ ਖੜ੍ਹਨ ਜਾਂ ਵਿਕਾਸ ਨਾ ਹੋਣ ਦੇ ਮੁੱਦੇ 'ਤੇ ਵੀ 'ਆਪ' ਨੂੰ ਘੇਰ ਰਹੇ ਹਨ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਦੇ ਦਾਇਰੇ 'ਚ ਕਿਹੜਾ ਕੰਮ ਆਉਂਦਾ ਹੈ।