ਅਕਾਲੀ ਆਗੂ ਅਤੇ ਬੀ.ਸੀ. ਵਿੰਗ ਹਲਕਾ ਜੀਰਾ ਦਾ ਪ੍ਰਧਾਨ ਨੂੰ ਪੁਲਸ ਨੇ ਲਿਆ ਹਿਰਾਸਤ ''ਚ

Monday, Dec 04, 2017 - 10:10 PM (IST)

ਅਕਾਲੀ ਆਗੂ ਅਤੇ ਬੀ.ਸੀ. ਵਿੰਗ ਹਲਕਾ ਜੀਰਾ ਦਾ ਪ੍ਰਧਾਨ ਨੂੰ ਪੁਲਸ ਨੇ ਲਿਆ ਹਿਰਾਸਤ ''ਚ

ਮੱਖੂ (ਵਾਹੀ)— ਪੁਲਸ ਥਾਣਾ ਮੱਖੂ ਵੱਲੋਂ ਅਕਾਲੀ ਆਗੂ ਅਤੇ ਬੀ.ਸੀ. ਵਿੰਗ ਹਲਕਾ ਜੀਰਾ ਦਾ ਪ੍ਰਧਾਨ ਦਰਸ਼ਨ ਸਿੰਘ ਠੇਕੇਦਾਰ ਨੂੰ 8 ਵਜੇ ਦੇ ਕਰੀਬ ਘਰੋਂ ਹਿਰਾਸਤ 'ਚ ਲਿਆ ਗਿਆ ਹੈ। ਠੇਕੇਦਾਰ ਦੇ ਲੜਕੇ ਇਕਬਾਲ ਸਿੰਘ ਸੋਨੂੰ ਨੇ ਦਸਿਆ ਕੇ ਉਹ ਆਪਣੇ ਸ਼ੋਅ ਰੂਮ ਵਿੱਚ ਬੈਠੇ ਸਨ ਅਤੇ ਪੁਲਸ ਬਿਨਾਂ ਕਿਸੇ ਕਾਰਣ ਦੇ ਉਨ੍ਹਾਂ ਦੇ ਪਿਤਾ ਨੂੰ ਚੁੱਕ ਕੇ ਲੈ ਗਈ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਮੁਖੀ ਨੇ ਦੱਸਿਆ ਕਿ ਦਰਸ਼ਨ ਸਿੰਘ ਖਿਲਾਫ ਪੁਲਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਸਬੰਧੀ ਉਨ੍ਹਾਂ ਨੂੰ ਲਿਆਂਦਾ ਗਿਆ ਹੈ।


Related News