''ਟਕਸਾਲੀਆਂ'' ਨੂੰ ਜਾਅਲੀ ਕਹਿਣ ''ਤੇ ਬਾਦਲ ਪਰਿਵਾਰ ਨੂੰ ਕਰਾਰਾ ਜਵਾਬ

Monday, Feb 03, 2020 - 04:14 PM (IST)

''ਟਕਸਾਲੀਆਂ'' ਨੂੰ ਜਾਅਲੀ ਕਹਿਣ ''ਤੇ ਬਾਦਲ ਪਰਿਵਾਰ ਨੂੰ ਕਰਾਰਾ ਜਵਾਬ

ਚੰਡੀਗੜ੍ਹ (ਨਿਆਮੀਆਂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਟਕਸਾਲੀਆਂ ਨੂੰ ਜਾਅਲੀ ਕਹਿਣ 'ਤੇ ਅਕਾਲੀ ਦਲ (ਟਕਸਾਲੀ) ਵਲੋਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਇੱਥੇ ਪ੍ਰੈਸ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਸੇਵਾ ਸਿੰਘ ਸੇਖਵਾਂ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਹਸ਼ਰ ਕੀਤਾ ਹੈ, ਉਸ ਨਾਲ ਖਾਲਸਾ ਪੰਥ ਨੂੰ ਵੱਡੀ ਢਾਹ ਲੱਗੀ ਹੈ।

ਇਸ ਮੌਕੇ ਟਕਸਾਲੀ ਆਗੂਆਂ ਨੇ ਅਕਾਲੀ ਦਲ 'ਤੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਵਲੋਂ ਆਪਣੀ ਸਿਆਸਤ ਵਾਸਤੇ ਐੱਸ. ਜੀ. ਪੀ. ਸੀ. ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਸੌਦਾ ਸਾਧ ਨੂੰ ਮੁਆਫੀ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਗਈ ਹੈ, ਜਦੋਂ ਕਿ ਉਸ ਨੇ ਮੁਆਫੀ ਮੰਗੀ ਹੀ ਨਹੀਂ ਸੀ। ਟਕਸਾਲੀ ਆਗੂਆਂ ਨੇ ਕਿਹਾ ਕਿ ਉਹ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ਿਲਿਆਂ 'ਚ ਮੀਟਿੰਗਾਂ ਕਰਨਗੇ।


author

Babita

Content Editor

Related News