ਗੁਰਦਾਸਪੁਰ ਚੋਣਾਂ : ਸੁਖਬੀਰ ਦਾ ਅਕਾਲੀ-ਭਾਜਪਾ ਗਠਬੰਧਨ ''ਤੇ ਬਿਆਨ, ਦਰਸਾ ਰਿਹਾ ਪਾਰਟੀ ਦੇ ਅੰਦਰੂਨੀ ਹਲਾਤ

09/15/2017 9:46:56 AM

ਜਲੰਧਰ (ਸ.ਹ.) — ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਪਣੀ ਪਾਰਟੀ ਨੂੰ ਭਾਜਪਾ ਦੇ ਨਾਲ ਮਤਭੇਦ ਭੁਲਾ ਕੇ ਇਕਜੁੱਟਤਾ ਨਾਲ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਰਹੀਆਂ ਉਪ ਚੋਣਾਂ 'ਚ ਭਾਗੀਦਾਰੀ ਨਿਭਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ 'ਚ ਕੁਝ ਮਾਮਲਾ ਗੜਬੜ ਹੈ। ਇਸ ਸਾਲ 4 ਫਰਵਰੀ ਨੂੰ ਹੋਏ ਪੰਜਾਬ ਵਿਧਾਨ ਸਭਾ ਚੋਣਾਂ 'ਚ 10 ਸਾਲ ਤਕ ਸੱਤਾ 'ਤੇ ਕਾਬਜ਼ ਰਹੇ ਸ਼੍ਰੋਮਣੀ-ਭਾਜਪਾ ਗਠਬੰਧਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਨੂੰ ਇਨ੍ਹਾਂ ਚੋਣਾਂ 'ਚ 15 ਤੇ ਭਾਜਪਾ ਨੂੰ ਨੂੰ ਸਿਰਫ 3 ਸੀਟਾਂ ਹਾਂਸਲ ਹੋਈਆਂ ਸਨ। ਚੋਣਾਂ 'ਚ ਗਠਬੰਧਨ ਨੂੰ ਮਿਲੀਆਂ ਸਿਰਫ 18 ਸੀਟਾਂ ਤੋਂ ਦੋਨਾਂ ਪਾਰਟੀਆਂ ਨੂੰ ਇਕੱਜੁਟ ਤੋਂ ਰਹਿਣ ਦਾ ਅਹਿਸਾਸ ਹੋਇਆ ਹੈ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੇਤਾਵਾਂ ਤੇ ਕਾਰਜਕਰਤਾਵਾਂ ਨੂੰ ਇਕਜੁੱਟਤਾ ਨਾਲ ਲੋਕਸਭਾ ਉਪ ਚੋਣ ਲੜਨ ਲਈ ਕਿਹਾ ਹੈ।
ਇਕ ਦੀ ਹਾਰ ਦੂਜੇ ਦੀ ਜਿੱਤ ਨਹੀਂ ਹੋ ਸਕਦੀ
ਬੈਠਕ 'ਚ ਮੌਜੂਦ ਪਾਰਟੀ ਵਰਕਰਾਂ ਨੂੰ ਉਤਸਾਹਿਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਕ ਵਾਰ ਹਾਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਬਾਰਾ ਨਹੀਂ ਜਿੱਤਾਂਗੇ। ਇਸ ਲਈ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਇਕਜੁੱਟਤਾ ਨਾਲ ਚੋਣਾਂ 'ਚ ਹਿੱਸਾ ਲੈਣ। ਇਕ ਦੀ ਹਾਰ ਦੂਜੇ ਦੀ ਜਿੱਤ ਨਹੀਂ ਹੋ ਸਕਦੀ। ਇਸ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਤੇ ਇਹ ਸੀਟ ਅਸੀਂ ਹਰ ਹਾਲ 'ਚ ਗਠਬੰਧਨ ਦੇ ਲਈ ਜਿੱਤਣੀ ਹੈ।
ਕੋਰ ਕਮੇਟੀ ਦੀ ਬੁਲਾਈ ਮੀਟਿੰਗ
ਇਹ ਵੀ  ਪਤਾ ਹੈ ਕਿ ਸੁਖਬੀਰ ਬਾਦਲ ਨੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਰਹੀ ਉਪ ਚੋਣ ਦੀ ਰਣਨੀਤੀ ਬਨਾਉਣ ਲਈ 18 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਬੈਠਕ ਤੋਂ ਬਾਅਦ ਪਾਰਟੀ ਆਗੂਆਂ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਬੈਠਕ ਕਰ ਚੋਣਾਂ ਦੀ ਰਣਨੀਤੀ ਰਣਨੀਤੀ 'ਤੇ ਗੱਲ ਕਰੇਗਾ। ਪਾਰਟੀ ਬੁਲਾਰੇ  ਤੇ ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਅਕਾਲੀ ਦਲ ਵਲੋਂ 21 ਤੋਂ 23 ਸਤੰਬਰ ਨੂੰ ਗੁਰਦਾਸਪੁਰ ਵਿਧਾਨ ਸਭਾ ਹਲਕਿਆਂ 'ਚ ਇਸ ਚੋਣ  ਨੂੰ ਲੈ ਕੇ ਪਾਰਟੀ ਆਗੂਆਂ ਤੇ ਕਾਰਜਕਰਤਾਵਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ । 


Related News