ਅਕਾਲੀਆਂ ਨੂੰ ਸ਼ਹਿਰਾਂ ''ਚ ਮੋਦੀ ਦੇ ਨਾਂ ਦਾ ਸਹਾਰਾ

05/14/2019 9:48:40 AM

ਲੁਧਿਆਣਾ (ਹਿਤੇਸ਼)—ਪੰਜਾਬ 'ਚ ਅਕਾਲੀ ਦਲ ਭਲੇ ਹੀ 10 ਸੀਟਾਂ 'ਤੇ ਚੋਣ ਲੜ ਰਿਹਾ ਹੈ ਪਰ ਉਨ੍ਹਾਂ ਨੂੰ ਸ਼ਹਿਰ ਵਿਚ ਵੋਟ ਹਾਸਲ ਕਰਨ ਲਈ ਨਰਿੰਦਰ ਮੋਦੀ ਦੇ ਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਲੋਕ ਸਭਾ ਚੋਣ ਦੇ ਦੌਰਾਨ ਕਾਂਗਰਸ ਵਲੋਂ ਅਕਾਲੀ ਦਲ ਦੇ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ, ਜਿਸ ਦੇ ਜਵਾਬ ਵਿਚ ਅਕਾਲੀ ਦਲ ਵਲੋਂ ਕੈਪਟਨ ਅਮਰਿੰਦਰ ਵਲੋਂ ਵਾਅਦਾ ਖਿਲਾਫੀ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵਲੋਂ ਸ਼ਹਿਰੀ ਇਲਾਕੇ ਵਿਚ ਮੋਦੀ ਦੇ ਨਾਂ 'ਤੇ ਵੋਟ ਮੰਗੀ ਜਾ ਰਹੀ ਹੈ, ਜਿਸ ਦੇ ਤਹਿਤ ਹੋਰਡਿੰਗਾਂ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਫੋਟੋ ਛੋਟੀ ਕਰ ਕੇ ਮੋਦੀ ਦੀ ਫੋਟੋ ਵੱਡੀ ਕਰ ਕੇ ਲਾਈ ਜਾ ਰਹੀ ਹੈ।

ਨਹੀਂ ਸੁਝ ਰਿਹਾ ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਜਵਾਬ
ਕਾਂਗਰਸ ਵਲੋਂ ਮੋਦੀ ਖਿਲਾਫ ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਮੁੱਦਾ ਉਠਾਇਆ ਜਾ ਰਿਹਾ ਹੈ ਕਿ ਮੋਦੀ ਦੇ ਇਨ੍ਹਾਂ ਫੈਸਲਿਆਂ ਦੀ ਵਜ੍ਹਾ ਨਾਲ ਲੋਕਾਂ ਦੇ ਬਿਜ਼ਨੈੱਸ ਦਾ ਨੁਕਸਾਨ ਹੋਣ ਤੋਂ ਇਲਾਵਾ ਬੇਰੋਜ਼ਗਾਰੀ ਵਧੀ ਹੈ ਪਰ ਮੋਦੀ ਦੇ ਨਾਂ 'ਤੇ ਵੋਟ ਮੰਗਣ ਜਾ ਰਹੇ ਅਕਾਲ ਦਲ ਦੇ ਲੋਕਾਂ ਦੇ ਇਨ੍ਹਾਂ ਸਵਾਲ ਦਾ ਕੋਈ ਜਵਾਬ ਨਹੀਂ ਹੈ।

ਆਪਣੇ ਸ਼ਹਿਰ ਛੱਡ ਕੇ ਹਾਈ ਪ੍ਰੋਫਾਈਲ ਸੀਟਾਂ 'ਤੇ ਪੁੱਜੇ ਅਕਾਲੀ-ਭਾਜਪਾ ਦੇ ਲੀਡਰ
ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਇਕ ਸਮੱਸਿਆ ਇਹ ਵੀ ਆ ਰਹੀ ਹੈ ਕਿ ਉਨ੍ਹਾਂ ਦੇ ਜ਼ਿਲੇ ਨਾਲ ਸਬੰਧਤ ਕਈ ਲੀਡਰ ਹਾਈ ਪ੍ਰੋਫਾਈਲ ਸੀਟਾਂ 'ਤੇ ਚਲੇ ਗਏ। ਇਸ ਦੇ ਤਹਿਤ ਅਕਾਲੀ ਦਲ ਦੇ ਦੂਜੇ ਜ਼ਿਲਿਆਂ ਦੇ ਨੇਤਾਵਾਂ ਨੂੰ ਬਠਿੰਡਾ ਅਤੇ ਫਿਰੋਜ਼ਪੁਰ 'ਚ ਚੋਣ ਪ੍ਰਚਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਹਿੱਸੇ ਵਾਲੀਆਂ ਸੀਟਾਂ 'ਤੇ ਕਈ ਭਾਜਪਾ ਨੇਤਾਵਾਂ ਨੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿਚ ਡੇਰਾ ਜਮਾਇਆ ਹੋਇਆ ਹੈ।


Shyna

Content Editor

Related News