ਵੱਡੀ ਗਿਣਤੀ ''ਚ ਅਕਾਲੀ ਦਲ ਤੇ ''ਆਪ'' ਆਗੂ ਕਾਂਗਰਸ ''ਚ ਸ਼ਾਮਿਲ

12/22/2017 5:20:13 PM

ਸੁਲਤਾਨਪੁਰ ਲੋਧੀ (ਧੀਰ)-ਪੂਰੇ ਸੂਬੇ ਵਾਂਗ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵੀ ਅਕਾਲੀ ਦਲ ਤੇ ਵਿਧਾਨ ਸਭਾ 'ਚ ਮੁੱਖ ਵਿਰੋਧੀ ਪਾਰਟੀ 'ਆਪ' ਦੀ ਹਾਲਤ ਅੱਜ ਪਤੀਲੀ 'ਚ ਦਾਲ ਵਾਂਗ ਹੋਰ ਪਤਲੀ ਹੋ ਗਈ ਜਦੋਂ ਪਿੰਡ ਸੁਰਖਪੁਰ 'ਚ ਵੱਡੀ ਗਿਣਤੀ 'ਚ 'ਆਪ' ਤੇ ਅਕਾਲੀ ਦਲ ਦੇ ਆਗੂ ਵਰਕਰ ਪਾਰਟੀ ਦੀ ਦਿਸ਼ਾਹੀਨ ਕਾਰਵਾਈਆਂ ਤੋਂ ਨਾਰਾਜ਼ ਹੋ ਕੇ ਹਮੇਸ਼ਾ ਲਈ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਬਲਾਕ ਕਾਂਗਰਸ ਪ੍ਰਧਾਨ ਦਿਹਾਤੀ ਆਸਾ ਸਿੰਘ ਵਿਰਕ ਦੀ ਪ੍ਰੇਰਨਾ ਸਦਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਲੀਡਰਸ਼ਿਪ ਦੀ ਅਗਵਾਈ 'ਚ ਕਬੂਲਦੇ ਹੋਏ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਅਕਾਲੀ ਦਲ ਤੇ 'ਆਪ' ਦੇ ਵਰਕਰਾਂ ਨੂੰ ਵਿਧਾਇਕ ਚੀਮਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਦੀ ਪੂਰੀ ਕਦਰ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ 10 ਸਾਲਾਂ ਦੇ ਰਾਜ 'ਚ ਜੋ ਅਕਾਲੀ ਦਲ ਨੇ ਲੋਕਾਂ ਨੂੰ ਲੁੱਟਿਆ, ਕੁੱਟਿਆ ਹੈ ਅੱਜ ਉਸਦਾ ਨਤੀਜਾ ਹੈ ਕਿ ਇਸ ਪਾਰਟੀ ਨੇ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਤੋਂ ਵੀ ਹੱਥ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ 'ਚ ਇਕ ਅਜਿਹੀ ਧਰਮ ਨਿਰਪੱਖ ਪਾਰਟੀ ਹੈ ਜੋ ਸਾਰੇ ਧਰਮ, ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਦੀ ਹੈ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਮੌਕੇ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।


Related News