ਅਕਾਲੀ-ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਫੂਕਿਅਾ ਪੁਤਲਾ

Tuesday, Jul 03, 2018 - 01:47 AM (IST)

ਅਕਾਲੀ-ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਫੂਕਿਅਾ ਪੁਤਲਾ

ਫਤਿਹਗਡ਼੍ਹ ਸਾਹਿਬ, (ਜੱਜੀ)- ਅੱਜ ਭਾਜਪਾ ਵਰਕਰਾਂ ਵੱਲੋਂ ਜ਼ਿਲਾ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ’ਚ ਸਰਹਿੰਦ-ਬੱਸੀ ਪਠਾਣਾਂ ਰੋਡ ’ਤੇ ਬੱਸ ਸਟੈਂਡ ਸਰਹਿੰਦ ਮੰਡੀ ਵਿਖੇ ਵਿਸ਼ਾਲ ਰੋਸ-ਧਰਨਾ ਦਿੱਤਾ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ।
 ਪ੍ਰਦੀਪ ਗਰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰੇਕ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਬੀਤੇ ਦਿਨਾਂ ’ਚ ਕਈ ਨੌਜਵਾਨ ਨਸ਼ੇ ਦੀ ਭੇਟ ਚਡ਼੍ਹ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਗੁਟਕਾ ਸਾਹਿਬ ਹੱਥ ’ਚ ਫਡ਼ ਕੇ ਨਸ਼ਾ ਇਕ ਮਹੀਨੇ ’ਚ ਖਤਮ ਕਰਨ ਦਾ ਵਾਅਦਾ ਕੀਤਾ ਸੀ। ਇਸੇ ਤਰ੍ਹਾਂ ਹਰੇਕ ਘਰ ’ਚ ਨੌਕਰੀ ਦੇਣ, ਭ੍ਰਿਸ਼ਟਾਚਾਰ ਖਤਮ ਕਰਨ, ਪੈਨਸ਼ਨ ਤੇ ਸ਼ਗਨ ਸਕੀਮ ਦੇ ਪੈਸੇ ਵਧ ਕਰਨ, ਸਮਾਰਟ ਫੋਨ ਨੌਜਵਾਨਾਂ ਨੂੰ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਅਾਫ ਕਰਨ ਸਮੇਤ ਕਈ ਵਾਅਦੇ ਕੀਤੇ ਸਨ। ਕੈਪਟਨ ਸਰਕਾਰ ਹਾਲੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹੈ।
 ਇਕ ਮਹੀਨ ’ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਅੱਜ ਡੇਢ ਸਾਲ ਬੀਤ ਜਾਣ  ਤੋਂ ਬਾਅਦ ਵੀ ਨਸ਼ਾ ਖਤਮ ਕਰਨ ਲਈ ਕੈਬਨਿਟ ਦੀਆਂ ਮੀਟਿੰਗਾਂ ਕਰ ਰਹੀ ਹੈ। ਕੈਪਟਨ ਸਰਕਾਰ ਤਾਂ ਜਾਂਚ ਕਮੇਟੀਆਂ ਬਣਾਉਣ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਪ੍ਰਾਪਰਟੀ (ਕਾਲੋਨੀਆਂ) ਬਾਰੇ ਫੈਸਲਾ ਕਰਨ ਲਈ ਕੈਪਟਨ ਸਰਕਾਰ ਨੇ ਕਮੇਟੀ ਬਣਾਈ ਸੀ ਅਤੇ ਉਹ ਕਮੇਟੀ ਵੀ ਹੁਣ ਤੱਕ ਮੀਟਿੰਗਾਂ ਕਰਨ ਤੱਕ ਸੀਮਤ ਹੈ ਅਤੇ ਉਨ੍ਹਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪ੍ਰਾਪਟੀ ਸਬੰਧੀ ਕਾਨੂੰਨ ਬਣਾਉਣ ਦੀ ਥਾਂ ਅਫਸਰਾਂ ਖਿਲਾਫ ਐਕਸ਼ਨ ਕਰਨ ’ਚ ਲੱਗੇ ਹੋਏ ਹਨ। ਫਤਿਹਗਡ਼੍ਹ ਸਾਹਿਬ ’ਚ ਬਿਜਲੀ ਦੇ ਲੰਮੇ ਕੱਟ ਬਿਜਲੀ ਖਰਾਬ ਹੋਣ ਦਾ ਬਹਾਨਾ ਲਾ ਕੇ ਲਾਏ ਜਾ ਰਹੇ ਹਨ, ਪਿਛਲੇ ਇਕ ਸਾਲ ਤੋਂ ਟਰਾਂਸਪੋਰਟ ਵਿਭਾਗ ਦਾ ਕੰਮ ਏ. ਆਰ. ਟੀ. ਓ. ਨਾ ਹੋਣ ਕਾਰਨ ਠੱਪ ਪਿਆ ਹੈ। ਪਿਛਲੇ ਇਕ ਸਾਲ ’ਚ ਸਰਕਾਰ ਨੇ ਜਨਤਾ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਅਤੇ ਵਿਕਾਸ ਕੰਮ ਵੀ ਠੱਪ ਪਏ ਹਨ। ਲੋਕ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮਹੱਤਿਆ ਕਰ ਰਹੇ ਹਨ, ਦਲਿਤਾਂ ’ਤੇ ਅੱਤਿਆਚਾਰ ਹੋ ਰਿਹਾ ਹੈ, ਮੁਲਾਜ਼ਮ ਵਰਗ ਸਡ਼ਕਾਂ ’ਤੇ ਟੈਂਟ ਲਾਈ ਬੈਠਾ ਹੈ, ਵਪਾਰੀ ਮੰਗਾਂ ਨਾ ਮੰਨੇ ਜਾਣ ਕਾਰਨ ਧਰਨੇ ਦੇ ਰਹੇ ਹਨ, ਨਗਰ ਨਿਗਮ ਚੋਣਾਂ ’ਚ ਧੱਕੇਸ਼ਾਹੀ ਕੀਤੀ ਗਈ। 
ਉਨ੍ਹਾ ਮੰਗ ਕੀਤੀ ਕਿ ਹਰੇਕ ਕਿਸਾਨ, ਮਜ਼ਦੂਰ ਅਤੇ ਦਲਿਤ ਵਿਅਕਤੀ ਦਾ ਕਰਜ਼ਾ ਮੁਅਾਫ ਹੋਵੇ, ਜਿਸ ਕਿਸਾਨ ਨੇ ਆਤਮਹੱਤਿਆ ਕੀਤੀ ਹੈ,  ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕੀਤਾ ਹੈ ਅਤੇ 60 ਸਾਲ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਲਈਆਂ  ਹਨ। ਹੁਣ ਲੋਕ ਕਾਂਗਰਸ ਦੀਆਂ ਪਾਡ਼ੋ ਤੇ ਰਾਜ ਕਰੋ ਦੀਆਂ ਨੀਤੀਅਾਂ ਨੂੰ ਸਮਝ ਚੁੱਕੇ ਹਨ। 
ਇਸ ਮੌਕੇ ਸਤੀਸ਼ ਉਪਲ, ਸ਼ਸ਼ੀ ਭੂਸ਼ਣ ਗੁਪਤਾ, ਰਾਕੇਸ਼ ਗਪਤਾ, ਐੱਸ. ਐੱਨ. ਸ਼ਰਮਾ, ਨਰੇਸ਼ ਸਰੀਨ, ਓ. ਬੀ. ਸੀ. ਮੋਰਚਾ ਭਾਜਪਾ ਦੇ ਜ਼ਿਲਾ ਪ੍ਰਧਾਨ ਸ਼ਿਵਰਾਮ, ਮੰਡਲ ਸਰਹਿੰਦ ਦੇ ਪ੍ਰਧਾਨ ਅਸ਼ੋਕ ਧੀਮਾਨ, ਦਰਸ਼ਨ ਸਿੰਘ ਬੱਬੀ, ਵਿਨੈ ਗੁਪਤਾ, ਮਹਿਲਾ ਮੋਰਚਾ ਸਰਹਿੰਦ ਦੀ ਪ੍ਰਧਾਨ ਰੇਣੂ ਬਿੱਥਰ, ਰਾਕੇਸ਼ ਗਰਗ, ਵਿਨੋਦ ਮਿੱਤਲ, ਗੁਰਜੀਤ ਸਿੰਘ, ਨੀਰਜ ਗਰਗ ਤੇ ਹੋਰ ਹਾਜ਼ਰ ਸਨ।
ਅਮਲੋਹ, (ਜੋਗਿੰਦਰਪਾਲ)-ਪੰਜਾਬ ਅੰਦਰ ਹਰ ਰੋਜ਼ ਹੀ ਵੱਡੀ ਪੱਧਰ ’ਤੇ ਚਿੱਟੇ ਦੇ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ, ਪੰਜਾਬ ਦੀ ਨੌਜਵਾਨੀ ਲਈ ਗੰਭੀਰ ਮੁੱਦਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਨਸ਼ਿਅਾਂ ਖਿਲਾਫ ਵੱਡੇ-ਵੱਡੇ ਦਾਅਵੇ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਰਹੀ, ਕਿਉਂਕਿ ਨਸ਼ਾ ਸਮੱਗਲਿੰਗ ’ਚ ਵੱਡੀ ਪੱਧਰ ’ਤੇ ਕਾਂਗਰਸ ਦੇ ਆਗੂ ਹੀ ਲਿਪਤ ਹਨ। 
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਅਮਲੋਹ ’ਚ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ’ਚ ਨਸ਼ਿਅਾਂ ਖਿਲਾਫ ਗਲੇ ’ਚ ਕਾਲੀਆਂ ਪੱਟੀਆਂ ਪਾ ਕੇ ਕਾਂਗਰਸ ਸਰਕਾਰ ਖਿਲਾਫ ਰੋਸ-ਪ੍ਰਦਰਸ਼ਨ ਕਰਨ ਸਮੇਂ ਹਲਕੇ ਦੇ  ਅਕਾਲੀ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਸ਼ਿਅਾਂ ’ਤੇ ਭੰਡਣ ਵਾਲੀਆਂ ਪਾਰਟੀਆਂ ਹੁਣ ਕਿੱਥੇ ਹਨ? ਅਤੇ ਅੱਜ ਕਾਂਗਰਸ ਸਰਕਾਰ ਨਸ਼ੇ ਦੇ ਮੁੱਦੇ ’ਤੇ ਆਪ ਹੀ ਉਲਝ ਚੁੱਕੀ ਹੈ ਅਤੇ ਹਰ ਰੋਜ਼ ਹੀ ਵੱਡੀ ਪੱਧਰ ’ਤੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕੀ ਕਾਂਗਰਸ ਸਰਕਾਰ ਨੂੰ ਨਹੀਂ ਦਿੱਖ ਰਹੀਆਂ? ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਵਿਰੋਧੀ ਪਾਰਟੀਆਂ ਵੱਲੋਂ ਨਸ਼ਿਅਾਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੱਡੀ ਪੱਧਰ ’ਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ  ਗਿਅਾ ਪਰ ਅਕਾਲੀ-ਭਾਜਪਾ ਸਰਕਾਰ ਸਮੇਂ ਨਸ਼ੇ ਨੂੰ ਲੈ ਕੇ ਸੂਬੇ ਅੰਦਰ ਕਿਸੇ ਵੀ ਨੌਜਵਾਨ ਦੀ ਮੌਤ ਨਹੀਂ ਹੋਈ, ਜਦਕਿ ਅੱਜ ਕਾਂਗਰਸ ਦੇ ਰਾਜ ਦੌਰਾਨ 20 ਦਿਨਾਂ ਅੰਦਰ 28 ਦੇ ਕਰੀਬ ਨੌਜਵਾਨ ਨਸ਼ੇ ਦੀ ਭੇਟ ਚਡ਼੍ਹ ਚੁੱਕੇ ਹਨ। ਕੈਪਟਨ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਨਸ਼ਾਂ ਸਮੱਗਲਰਾਂ ਨੂੰ ਜੇਲਾਂ ’ਚ ਸੁੱਟਣ ਦੀ ਬਜਾਏ ਮੂਕ ਦਰਸ਼ਕ ਬਣ   ਕ ਇਹ ਅਤਿ ਦੁੱਖਦਾਈ ਵਰਤਾਰਾ ਦੇਖ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਵੱਲੋਂ ਨਸ਼ਿਅਾਂ ਖਿਲਾਫ ਜਲਦ ਕੋਈ ਉਸਾਰੁੂ ਕਦਮ ਨਾ ਚੁੱਕਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। 
ਇਸ ਦੌਰਾਨ ਨਸ਼ਿਅਾਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ ਹਲਕਾ ਅਮਲੋਹ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਜਥੇਦਾਰ ਕਰਮਜੀਤ ਸਿੰਘ ਭਗਡ਼ਾਣਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜ਼ਿਲਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ,  ਕੈਪਟਨ ਜਸਵੰਤ ਸਿੰਘ ਬਾਜਵਾ, ਯੂਥ ਆਗੂ ਨੀਟਾ ਸੰਧੂ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਸੁਰਜੀਤ ਸਿੰਘ ਬਰੋਂਗਾ, ਸਵਰਨ ਸਿੰਘ ਸੋਨੀ, ਲੱਖੀ ਅੌਜਲਾ, ਮਨਜੀਤ ਸਿੰਘ ਢਿੱਲੋਂ, ਧਰਮਪਾਲ ਭਡ਼ੀ ਪੀ. ਏ. ਰਾਜੂ ਖੰਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
 


Related News