ਅਕਾਲ ਤਖਤ ਸਾਹਿਬ ਤੋਂ ਕੱਢਿਆ ਗਿਆ ਇਤਿਹਾਸਕ ਨਗਰ ਕੀਰਤਨ, ਰੱਖਦਾ ਹੈ ਵਿਸ਼ੇਸ਼ ਮਹੱਤਤਾ

Tuesday, Mar 10, 2020 - 06:50 PM (IST)

ਅਕਾਲ ਤਖਤ ਸਾਹਿਬ ਤੋਂ ਕੱਢਿਆ ਗਿਆ ਇਤਿਹਾਸਕ ਨਗਰ ਕੀਰਤਨ, ਰੱਖਦਾ ਹੈ ਵਿਸ਼ੇਸ਼ ਮਹੱਤਤਾ

ਅੰਮ੍ਰਿਤਸਰ (ਸੁਮਿਤ ਖੰਨਾ) : ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੱਲਾ ਮਹੱਲਾ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਤਿਹਾਸਕ ਨਗਰ ਕੀਰਤਨ ਕੱਢਿਆ ਗਿਆ। ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਗੁਰੂ ਮਰਿਆਦਾ ਅਤੇ ਪੁਰਾਣੇ ਰੀਤੀ ਰਿਵਾਜ਼ਾ ਮੁਤਾਬਕ ਸਜਾਏ ਗਏ ਇਸ ਨਗਰ ਕੀਰਤਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਅਤੇ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਬੁਰਜ ਬਾਬਾ ਫੁਲਾ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ 'ਚ ਸੰਪੰਨ ਹੁੰਦਾ ਹੈ। 

PunjabKesari

ਇਹ ਵੀ ਪੜ੍ਹੋ : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ)

ਭਾਵੇਂ ਇਸ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਪਰ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਜਾਂਦੀ ਹੈ। ਜੇਕਰ ਇਸ ਨਗਰ ਕੀਰਤਨ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕ ਰਾਮ ਸਿੰਘ ਨੂੰ ਇਹ ਦੋ ਨਿਸ਼ਾਨ ਸਾਹਿਬ ਭੇਟ ਕੀਤੇ ਸਨ ਅਤੇ ਧਾਰਮਿਕ ਮੋਰਚੇ ਦੀ ਅਗਵਾਈ ਇਨ੍ਹਾਂ ਨਿਸ਼ਾਨ ਸਾਹਿਬ ਰਾਹੀਂ ਕਰਨ ਦੇ ਹੁਕਮ ਦਿੱਤੇ ਸਨ। ਉਦੋਂ ਤੋਂ ਲੈ ਕੇ ਹੁਣ ਤਕ ਸੁਰਮਈ ਨਿਸ਼ਾਨ ਸਾਹਿਬ ਧਾਰਮਿਕ ਅਤੇ ਰਾਜਨੀਤਕ ਮੋਰਚੇ ਦੀ ਅਗਵਾਈ ਕਰ ਰਹੇ ਹਨ। ਪਹਿਲਾਂ ਇਹ ਸੁਰਮਈ ਨਿਸ਼ਾਨ ਸਾਹਿਬ ਦੁਸਹਿਰੇ, ਦੀਵਾਲੀ, ਵਿਸਾਖੀ ਅਤੇ ਹੋਲੇ ਮਹੱਲੇ ਮੌਕੇ ਸਜਾਏ ਜਾਂਦੇ ਨਗਰ ਕੀਰਤਨ ਦੀ ਅਗਵਾਈ ਕਰਦੇ ਸਨ ਪਰ ਹੁਣ ਸਿਰਫ ਵਿਸਾਖੀ ਅਤੇ ਹੋਲੇ ਮਹੱਲੇ 'ਤੇ ਨਿਕਲਣ ਵਾਲੇ ਨਗਰ ਕੀਰਤਨ ਦੀ ਹੀ ਅਗਵਾਈ ਕਰਦੇ ਹਨ।

ਇਹ ਵੀ ਪੜ੍ਹੋ : ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਉਂ ਬਖਸ਼ਿਆ 'ਹੋਲਾ-ਮਹੱਲਾ' (ਤਸਵੀਰਾਂ)


author

Gurminder Singh

Content Editor

Related News