ਸਪੇਅਰ ਪਾਰਟਸ ਦੇ ਗੁਦਾਮ ''ਚ ਲੱਗੀ ਭਿਆਨਕ ਅੱਗ, ਲੱਖਾ ਦਾ ਨੁਕਸਾਨ

Friday, Mar 20, 2020 - 04:36 PM (IST)

ਸਪੇਅਰ ਪਾਰਟਸ ਦੇ ਗੁਦਾਮ ''ਚ ਲੱਗੀ ਭਿਆਨਕ ਅੱਗ, ਲੱਖਾ ਦਾ ਨੁਕਸਾਨ

ਅਜਨਾਲਾ (ਗੁਰਿੰਦਰ ਸਿੰਘ ਬਾਠ,ਵਰਿੰਦਰ ਸ਼ਰਮਾ) : ਬੀਤੀ ਰਾਤ ਅਜਨਾਲਾ ਸ਼ਹਿਰ ਦੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਾਹਮਣੇ ਬਣੇ ਇਕ ਸਪੇਅਰ ਪਾਰਟ ਦੇ ਗੁਦਾਮ ਵਿਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਦਾਮ ਮਾਲਕ ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਉਸ ਨੂੰ ਰਾਤ ਕਰੀਬ ਡੇਢ ਵਜੇ ਪਤਾ ਲੱਗਾ ਕਿ ਗੁਦਾਮ 'ਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਗੁਦਾਮ 'ਚ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਗੁਦਾਮ ਵਿਚ ਕੋਈ ਕਿਸੇ ਕਿਸਮ ਦਾ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਹੈ। ਗੁਦਾਮ ਵਿਚ ਸਪੇਅਰ ਪਾਰਟ ਦਾ ਸਾਮਾਨ ਮੋਬਾਇਲ ਗ੍ਰੀਸ ਅਤੇ ਹੋਰ ਕਾਫੀ ਸਾਮਾਨ ਸੀ, ਜਿਸ ਨਾਲ ਅੱਗ ਛੇਤੀ ਹੀ ਸਥਾਨਕ ਰੂਪ ਧਾਰਨ ਕਰ ਗਈ।

ਅੱਗ ਬੁਝਾਉਣ ਅੰਮ੍ਰਿਤਸਰ ਤੋਂ ਪਹੁੰਚੇ ਫਾਇਰ ਅਫਸਰ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਤਿੰਨ ਵਜੇ ਫੋਨ ਆਇਆ, ਜਿਸ 'ਚ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਅੱਗ ਲੱਗੀ ਹੈ ਉਹ ਸਪੇਅਰ ਪਾਰਟ ਦਾ ਗੁਦਾਮ। ਉਨ੍ਹਾਂ ਦੱਸਿÎਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।


author

Baljeet Kaur

Content Editor

Related News