ਨਾਜਾਇਜ਼ ਮਾਈਨਿੰਗ ਕਾਰਨ ਉਪਜਾਊ ਜ਼ਮੀਨ ਉਜਾੜਨ ਦਾ ਦੋਸ਼
Tuesday, Jan 30, 2018 - 11:32 AM (IST)

ਅਜਨਾਲਾ (ਫਰਿਆਦ) - ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਨੇੜੇ ਬਾਬਾ ਗਮਚੁੱਕ ਦੇ 2 ਵਸਨੀਕਾਂ ਵੱਲੋਂ ਮਾਈਨਿੰਗ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ 'ਤੇ ਨਾਜਾਇਜ਼ ਮਾਈਨਿੰਗ ਕਰਾਉਣ ਤਹਿਤ ਉਨ੍ਹਾਂ ਦੀ ਉਪਜਾਊ ਜ਼ਮੀਨ ਉਜਾੜਨ ਦਾ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੰਗਤਾ ਸਿੰਘ ਉਰਫ ਮੰਗਾ ਪੁੱਤਰ ਬੀਰ ਸਿੰਘ ਤੇ ਉਸ ਦੇ ਫੁੱਫੜ ਲਾਭ ਸਿੰਘ ਪੁੱਤਰ ਲਾਲ ਸਿੰਘ ਨੇ ਭਾਜਪਾ ਦੇ ਸੀਨੀਅਰ ਆਗੂ ਡਾ. ਗੁਰਮੇਜ ਸਿੰਘ ਮਠਾੜੂ ਦੀ ਹਾਜ਼ਰੀ 'ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਹੀ ਕੁਝ ਰਿਸ਼ਤੇਦਾਰਾਂ ਵੱਲੋਂ ਪਿੰਡ ਦੇ ਸਰਪੰਚ ਰਾਹੀਂ ਮਾਈਨਿੰਗ ਅਧਿਕਾਰੀਆਂ ਤੇ ਪੁਲਸ ਪ੍ਰਸ਼ਾਸਨ ਨਾਲ ਮਿਲੀਭੁਗਤ ਕਰ ਕੇ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ, ਜਿਸ ਕਾਰਨ ਉਸ ਦੀ ਪਿੰਡ ਬੱਲੜਵਾਲ 'ਚ ਕਰੀਬ 12 ਕਨਾਲ ਉਪਜਾਊ ਜ਼ਮੀਨ ਦੇ ਬਿਲਕੁਲ ਨੇੜੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਨਾਜਾਇਜ਼ ਮਾਈਨਿੰਗ ਕਰਾਉਣ ਕਾਰਨ ਉਸ ਦੀ ਜ਼ਮੀਨ ਤੇ ਫਸਲ ਮਾਰੇ ਜਾਣ ਦਾ ਡਰ ਬਣਿਆ ਹੋਇਆ ਹੈ, ਜਿਸ ਤਹਿਤ ਉਨ੍ਹਾਂ ਨੇ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਪਰਮਦੀਪ ਸਿੰਘ ਸੈਣੀ ਨੂੰ 22 ਜਨਵਰੀ 2018 ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਪਰ ਕਿਸੇ ਵੀ ਅਧਿਕਾਰੀ ਵੱਲੋਂ ਹੁਣ ਤੱਕ ਇਸ ਮਾਮਲੇ ਪ੍ਰਤੀ ਗੰਭੀਰ ਹੁੰਦਿਆਂ ਕਾਰਵਾਈ ਨਹੀਂ ਕੀਤੀ ਗਈ।
ਉਧਰ ਡਾ. ਗੁਰਮੇਜ ਸਿੰਘ ਮਠਾੜੂ ਨੇ ਕਿਹਾ ਕਿ ਉਨ੍ਹਾਂ ਨੇ ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੂੰ ਫੋਨ 'ਤੇ ਉਕਤ ਮਾਮਲੇ ਦੀ ਜਾਣਕਾਰੀ ਤੇ ਦਰਖਾਸਤਾਂ ਦਿੱਤੀਆਂ ਹਨ ਪਰ ਮੌਕੇ 'ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਅਣਪਛਾਤੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਵਾਲੇ ਭੱਜ ਗਏ ਹਨ ਪਰ ਕੋਈ ਵੀ ਅਧਿਕਾਰੀ ਸਮੇਂ ਸਿਰ ਉਕਤ ਥਾਂ 'ਤੇ ਨਹੀਂ ਪੁੱਜਾ। ਡਾ. ਮਠਾੜੂ ਨੇ ਕਿਹਾ ਕਿ ਅਜਨਾਲਾ ਵਿਧਾਨ ਸਭਾ ਹਲਕੇ 'ਚ ਠੇਕੇਦਾਰ, ਮਾਈਨਿੰਗ ਅਤੇ ਪੁਲਸ-ਪ੍ਰਸ਼ਾਸਨਿਕ ਅਧਿਕਾਰੀ ਰੇਤਾ ਦੇ ਨਾਜਾਇਜ਼ ਕਾਰੋਬਾਰੀਆਂ ਨਾਲ ਮਿਲ ਕੇ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਕਰਵਾ ਕੇ ਲੋਕਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਤਬਾਹ ਕਰ ਰਹੇ ਹਨ। ਜਦੋਂ ਮਾਈਨਿੰਗ ਅਧਿਕਾਰੀ ਪ੍ਰਸ਼ੋਤਮ ਲਾਲ ਨੂੰ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ ਹੈ ਅਤੇ ਉਹ ਮੌਕੇ 'ਤੇ ਜਾ ਰਹੇ ਹਨ।
ਉਧਰ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਈਨਿੰਗ ਅਫਸਰ ਤੇ ਤਫਤੀਸ਼ੀ ਪੁਲਸ ਅਧਿਕਾਰੀ ਨੂੰ ਪੁੱਛੋ, ਜਦੋਂ ਕਿ ਐੱਸ. ਡੀ. ਐੱਮ. ਅਜਨਾਲਾ ਰਜਤ ਓਬਰਾਏ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਸ਼ਿਕਾਇਤ ਮਿਲੀ ਹੈ ਅਤੇ ਇਸ ਬਾਰੇ ਐੱਸ. ਐੱਸ. ਓ. ਅਜਨਾਲਾ ਤੇ ਮਾਈਨਿੰਗ ਅਧਿਕਾਰੀਆਂ ਨੂੰ ਪੜਤਾਲ ਕਰਨ ਲਈ ਕਿਹਾ ਗਿਆ, ਜਦੋਂ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਦਾ ਫੋਨ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਸੀ।ਨਾਜਾਇਜ਼ ਮਾਈਨਿੰਗ ਕਾਰਨ ਉਪਜਾਊ ਜ਼ਮੀਨ ਉਜਾੜਨ ਦਾ ਦੋਸ਼
ਅਜਨਾਲਾ (ਫਰਿਆਦ) - ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਨੇੜੇ ਬਾਬਾ ਗਮਚੁੱਕ ਦੇ 2 ਵਸਨੀਕਾਂ ਵੱਲੋਂ ਮਾਈਨਿੰਗ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ 'ਤੇ ਨਾਜਾਇਜ਼ ਮਾਈਨਿੰਗ ਕਰਾਉਣ ਤਹਿਤ ਉਨ੍ਹਾਂ ਦੀ ਉਪਜਾਊ ਜ਼ਮੀਨ ਉਜਾੜਨ ਦਾ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੰਗਤਾ ਸਿੰਘ ਉਰਫ ਮੰਗਾ ਪੁੱਤਰ ਬੀਰ ਸਿੰਘ ਤੇ ਉਸ ਦੇ ਫੁੱਫੜ ਲਾਭ ਸਿੰਘ ਪੁੱਤਰ ਲਾਲ ਸਿੰਘ ਨੇ ਭਾਜਪਾ ਦੇ ਸੀਨੀਅਰ ਆਗੂ ਡਾ. ਗੁਰਮੇਜ ਸਿੰਘ ਮਠਾੜੂ ਦੀ ਹਾਜ਼ਰੀ 'ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਹੀ ਕੁਝ ਰਿਸ਼ਤੇਦਾਰਾਂ ਵੱਲੋਂ ਪਿੰਡ ਦੇ ਸਰਪੰਚ ਰਾਹੀਂ ਮਾਈਨਿੰਗ ਅਧਿਕਾਰੀਆਂ ਤੇ ਪੁਲਸ ਪ੍ਰਸ਼ਾਸਨ ਨਾਲ ਮਿਲੀਭੁਗਤ ਕਰ ਕੇ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ, ਜਿਸ ਕਾਰਨ ਉਸ ਦੀ ਪਿੰਡ ਬੱਲੜਵਾਲ 'ਚ ਕਰੀਬ 12 ਕਨਾਲ ਉਪਜਾਊ ਜ਼ਮੀਨ ਦੇ ਬਿਲਕੁਲ ਨੇੜੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਨਾਜਾਇਜ਼ ਮਾਈਨਿੰਗ ਕਰਾਉਣ ਕਾਰਨ ਉਸ ਦੀ ਜ਼ਮੀਨ ਤੇ ਫਸਲ ਮਾਰੇ ਜਾਣ ਦਾ ਡਰ ਬਣਿਆ ਹੋਇਆ ਹੈ, ਜਿਸ ਤਹਿਤ ਉਨ੍ਹਾਂ ਨੇ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਪਰਮਦੀਪ ਸਿੰਘ ਸੈਣੀ ਨੂੰ 22 ਜਨਵਰੀ 2018 ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਪਰ ਕਿਸੇ ਵੀ ਅਧਿਕਾਰੀ ਵੱਲੋਂ ਹੁਣ ਤੱਕ ਇਸ ਮਾਮਲੇ ਪ੍ਰਤੀ ਗੰਭੀਰ ਹੁੰਦਿਆਂ ਕਾਰਵਾਈ ਨਹੀਂ ਕੀਤੀ ਗਈ।
ਉਧਰ ਡਾ. ਗੁਰਮੇਜ ਸਿੰਘ ਮਠਾੜੂ ਨੇ ਕਿਹਾ ਕਿ ਉਨ੍ਹਾਂ ਨੇ ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੂੰ ਫੋਨ 'ਤੇ ਉਕਤ ਮਾਮਲੇ ਦੀ ਜਾਣਕਾਰੀ ਤੇ ਦਰਖਾਸਤਾਂ ਦਿੱਤੀਆਂ ਹਨ ਪਰ ਮੌਕੇ 'ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਅਣਪਛਾਤੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਵਾਲੇ ਭੱਜ ਗਏ ਹਨ ਪਰ ਕੋਈ ਵੀ ਅਧਿਕਾਰੀ ਸਮੇਂ ਸਿਰ ਉਕਤ ਥਾਂ 'ਤੇ ਨਹੀਂ ਪੁੱਜਾ। ਡਾ. ਮਠਾੜੂ ਨੇ ਕਿਹਾ ਕਿ ਅਜਨਾਲਾ ਵਿਧਾਨ ਸਭਾ ਹਲਕੇ 'ਚ ਠੇਕੇਦਾਰ, ਮਾਈਨਿੰਗ ਅਤੇ ਪੁਲਸ-ਪ੍ਰਸ਼ਾਸਨਿਕ ਅਧਿਕਾਰੀ ਰੇਤਾ ਦੇ ਨਾਜਾਇਜ਼ ਕਾਰੋਬਾਰੀਆਂ ਨਾਲ ਮਿਲ ਕੇ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਕਰਵਾ ਕੇ ਲੋਕਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਤਬਾਹ ਕਰ ਰਹੇ ਹਨ। ਜਦੋਂ ਮਾਈਨਿੰਗ ਅਧਿਕਾਰੀ ਪ੍ਰਸ਼ੋਤਮ ਲਾਲ ਨੂੰ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ ਹੈ ਅਤੇ ਉਹ ਮੌਕੇ 'ਤੇ ਜਾ ਰਹੇ ਹਨ।
ਉਧਰ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਈਨਿੰਗ ਅਫਸਰ ਤੇ ਤਫਤੀਸ਼ੀ ਪੁਲਸ ਅਧਿਕਾਰੀ ਨੂੰ ਪੁੱਛੋ, ਜਦੋਂ ਕਿ ਐੱਸ. ਡੀ. ਐੱਮ. ਅਜਨਾਲਾ ਰਜਤ ਓਬਰਾਏ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਸ਼ਿਕਾਇਤ ਮਿਲੀ ਹੈ ਅਤੇ ਇਸ ਬਾਰੇ ਐੱਸ. ਐੱਸ. ਓ. ਅਜਨਾਲਾ ਤੇ ਮਾਈਨਿੰਗ ਅਧਿਕਾਰੀਆਂ ਨੂੰ ਪੜਤਾਲ ਕਰਨ ਲਈ ਕਿਹਾ ਗਿਆ, ਜਦੋਂ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਦਾ ਫੋਨ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਸੀ।