...ਜਦੋਂ ਐਕਟਿਵਾ ’ਤੇ ਨਿਗਮ ਕਮਿਸ਼ਨਰ ਨਾਲ ਸ਼ਾਹੀ ਸ਼ਹਿਰ ਦੀਆਂ ਸਮੱਸਿਆਵਾਂ ਜਾਨਣ ਨਿਕਲੇ ਵਿਧਾਇਕ ਕੋਹਲੀ

Friday, May 27, 2022 - 06:00 PM (IST)

...ਜਦੋਂ ਐਕਟਿਵਾ ’ਤੇ ਨਿਗਮ ਕਮਿਸ਼ਨਰ ਨਾਲ ਸ਼ਾਹੀ ਸ਼ਹਿਰ ਦੀਆਂ ਸਮੱਸਿਆਵਾਂ ਜਾਨਣ ਨਿਕਲੇ ਵਿਧਾਇਕ ਕੋਹਲੀ

ਪਟਿਆਲਾ (ਮਨਦੀਪ ਜੋਸਨ) : ਜਿਥੇ ਇਕ ਪਾਸੇ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ’ਤੇ ਇਹ ਦੋਸ਼ ਲੱਗਦੇ ਰਹੇ ਕਿ ਉਹ ਕਦੇ ਪਟਿਆਲਾ ਨਹੀਂ ਆਏ, ਆਪਣੀ ਹਰ ਵਾਰ ਦੀ ਵਿਧਾਇਕੀ ਇਸੇ ਤਰ੍ਹਾਂ ਪੂਰੀ ਕਰ ਗਏ। ਦੂਜੇ ਪਾਸੇ ਪਟਿਆਲਾ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਬਿਲਕੁੱਲ ਇਸ ਤੋਂ ਉਲਟ ਲੋਕਾਂ ’ਚ ਆਪਣੇ ਸਕੂਟਰ ’ਤੇ ਜਾ ਕੇ ਵਿਚਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਵੀਰਵਾਰ ਨੂੰ ਵਿਧਾਇਕ ਕੋਹਲੀ ਨੇ ਵਿਸ਼ੇਸ਼ ਤੌਰ ’ਤੇ ਆਈ. ਏ. ਐੱਸ. ਅਧਿਕਾਰੀ ਤੇ ਨਿਗਮ ਕਮਿਸ਼ਨਰ ਨੂੰ ਆਪਣੇ ਸਕੂਟਰ ਦੇ ਪਿੱਛੇ ਬਿਠਾ ਕੇ ਸ਼ਹਿਰ ਦਾ ਦੌਰਾ ਕੀਤਾ, ਜਿਸ ਦਾ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਿਥੇ ਪਹਿਲਾਂ ਸਵੇਰੇ ਆਪਣੇ ਘਰ ’ਚ ਫਿਰ ਆਪਣੇ ਟਰਾਂਸਪੋਰਟ ਦਫ਼ਤਰ ਵਿਖੇ ਹਰ ਰੋਜ਼ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਉੱਥੇ ਸਰਕਟ ਹਾਊਸ ਪਟਿਆਲਾ ’ਚ ਵੀ ਹਫਤੇ ’ਚ ਘੱਟੋ-ਘੱਟ 3 ਦਿਨ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਸੰਭਾਲਣਗੇ ਸਿਹਤ ਮਹਿਕਮਾ

ਦੋ ਦਹਾਕਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਕਦੇ ਸ਼ਹਿਰ ਅੰਦਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨਹੀਂ ਗਏ। ਮੋਤੀ ਮਹਿਲ ’ਤੇ ਤਾਂ ਸ਼ਹਿਰ ਦੇ ਲੋਕ ਲਗਾਤਾਰ ਤੰਜ ਕੱਸਦੇ ਹਨ ਕਿ ਇਸ ਦੇ ਦਰਵਾਜ਼ੇ ਘੱਟ ਖੁੱਲ੍ਹਦੇ ਹਨ। ਇਹੀ ਕਾਰਨ ਰਿਹਾ ਕਿ ਇਸ ਵਾਰ ਲੋਕਾਂ ਨੇ 2 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦੇ ਕੇ ਕੋਹਲੀ ਪਰਿਵਾਰ ਦੇ ਫਰਜੰਦ ਅਜੀਤਪਾਲ ਕੋਹਲੀ ਨੂੰ ਪਟਿਆਲਾ ਸ਼ਹਿਰ ਦਾ ਵਿਧਾਇਕ ਚੁਣਿਆ। ਅਜੀਤਪਾਲ ਲੋਕਾਂ ’ਚ ਜਾ-ਜਾ ਕੇ ਬਾਖੂਬੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰ ਰਹੇ ਹਨ।

ਇਹ ਵੀ ਪੜ੍ਹੋ : ਆਪਣੇ ਹੀ ਮੰਤਰੀ ਤੋਂ ਮਾਨ ਨੇ ਭ੍ਰਿਸ਼ਟਾਚਾਰ ਖ਼ਿਲਾਫ ਸ਼ੁਰੂ ਕੀਤੀ ‘ਸਰਜੀਕਲ ਸਟ੍ਰਾਈਕ’, ਸੋਸ਼ਲ ਮੀਡੀਆ ’ਤੇ ਹੋ ਰਹੀ ਤਾਰੀਫ

ਬੀਤੇ ਦਿਨੀਂ ਵਿਧਾਇਕ ਕੋਹਲੀ ਨੇ ਨਗਰ-ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਨੂੰ ਨਾਲ ਲੈ ਕੇ ਜਿੱਥੇ ਕਈ ਥਾਵਾਂ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਹੀ ਸ਼ਹਿਰ ਅੰਦਰ ਬਣੀਆਂ ਨਾਜਾਇਜ਼ ਬਿਲਡਿੰਗਾਂ, ਪਾਰਕਿੰਗ ਸਮੱਸਿਆ, ਏ. ਸੀ ਮਾਰਕੀਟ ਕੋਲ ਜੋ ਬਹੁਤ ਹੀ ਤੰਗ ਇਲਾਕਾ ਜਿਥੇ ਪਾਰਕਿੰਗ ਦੀ ਵੱਧ ਸਮੱਸਿਆ ਹੈ, ਇਸ ਤੋਂ ਇਲਾਵਾ ਇਥੇ ਨਜ਼ਦੀਕ ਹੀ ਬਣੀ ਹੋਈ ਨਾਜਾਇਜ਼ ਮਾਰਕੀਟ, ਸ਼ਹਿਰ ’ਚ ਬਣਾਈ ਗਈ ਨਵੀਂ ਰੇਹੜੀ ਮਾਰਕੀਟ, ਵਿਰਾਸਤੀ ਸਟਰੀਟ ਜੋ ਕਿ 2 ਮਹੀਨਿਆਂ ਅੰਦਰ ਹੀ ਖਿੱਲਰ ਗਈ ਹੈ, ਇਹ ਸਭ ਕੁਝ ਉਨ੍ਹਾਂ ਨੇ ਬਹੁਤ ਹੀ ਨੇੜਿਓਂ ਵਾਚਿਆ ਅਤੇ ਬਾਰੀਕੀ ਨਾਲ ਚੈਕਿੰਗ ਕੀਤੀ।

ਇਹ ਵੀ ਪੜ੍ਹੋ :  ...ਜਦੋਂ ਟ੍ਰੈਫਿਕ ਪੁਲਸ ਨੇ ਕੱਟਿਆ ਭਾਜਪਾ ਆਗੂ ਦਾ ਚਾਲਾਨ, ਫਿਰ ਸੜਕ ’ਤੇ ਹੀ ਹੋ ਗਈ ਗਰਮਾ-ਗਰਮੀ (ਵੀਡੀਓ)

ਵਿਧਾਇਕ ਨਾਲ ਸੈਲਫੀਆਂ ਲੈਂਦੇ ਨਜ਼ਰ ਆਏ ਲੋਕ
ਸ਼ਹਿਰ ਵਾਸੀਆਂ ਲਈ ਇਹ ਵੱਡਾ ਮੌਕਾ ਸੀ, ਜਦੋਂ ਉਹ ਆਪਣੇ ਵਿਧਾਇਕ ਨੂੰ ਆਮ ਲੋਕਾਂ ਵਾਂਗ ਬਿਨਾਂ ਕਿਸੇ ਡਰ ਤੋਂ ਐਕਟਿਵਾ ’ਤੇ ਜਾਂਦੇ ਹੋਏ ਵੇਖ ਰਹੇ ਸਨ। ਇਸ ਮੌਕੇ ਬਹੁਤ ਸਾਰੇ ਲੋਕ, ਨੌਜਵਾਨ ਵਿਧਾਇਕ ਕੋਹਲੀ ਨਾਲ ਸੈਲਫੀਆਂ ਲੈਂਦੇ ਵੀ ਨਜ਼ਰ ਆਏ। ਇਹ ਅਜਿਹਾ ਸਮਾਂ ਸੀ, ਜਦੋਂ ਸ਼ਹਿਰ ਦੇ ਵਿਧਾਇਕ ਅਤੇ ਸੀਨੀਅਰ ਅਫਸਰ ਨਗਰ ਨਿਗਮ ਕਮਿਸ਼ਨਰ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਪੈਦਲ ਤੁਰ ਕੇ ਸੁਣਦੇ ਹੋਏ ਵੇਖਿਆ ਗਿਆ।

ਇਹ ਵੀ ਪੜ੍ਹੋ : ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ

ਇਨ੍ਹਾਂ ਇਲਾਕਿਆਂ ਦਾ ਕੀਤਾ ਦੌਰਾ
ਵਿਧਾਇਕ ਅਤੇ ਕਮਿਸ਼ਨਰ ਨੇ ਸ਼ੇਰਾਂਵਾਲਾ ਗੇਟ ਤੋਂ ਲੈ ਕੇ ਧਰਮਪੁਰਾ ਬਾਜ਼ਾਰ, ਅਨਾਰਦਾਨਾ ਚੌਕ, ਏ. ਸੀ. ਮਾਰਕੀਟ ਕੋਲ ਪਾਰਕਿੰਗ ਅਤੇ ਨਾਜਾਇਜ਼ ਬਿਲਡਿੰਗਾਂ, ਕੜਾਹ ਵਾਲਾ ਚੌਕੀ ਤੇ ਸਬਜ਼ੀ ਮੰਡੀ ਹੁੰਦੇ ਹੋਏ ਵਿਰਾਸਤੀ ਸਟਰੀਟ ਨੇੜੇ ਪੁਲਸ ਲਾਈਨ ਸਕੂਲ ਜਿਥੇ ਕਿ ਵਿਰਾਸਤੀ ਸਟਰੀਟ ਦੀਆਂ ਇੱਟਾਂ ਬਾਹਰ ਨਿਕਲ ਆਈਆਂ ਅਤੇ ਨਵੀਂ ਰੇਹੜੀ ਮਾਰਕੀਟ ਦਾ ਦੌਰਾ ਕੀਤਾ। ਇਸ ਦੌਰਾਨ ਰੇਹੜੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਸ਼ੈੱਡ ਤੇ ਹਰ ਸਮੱਸਿਆਵਾ ਜਲਦੀ ਦੂਰ ਹੋਣਗੀਆਂ ਅਤੇ ਗੁੰਡਾ ਟੈਕਸ ਬੰਦ ਹੋਏਗਾ ਕਿਉਂਕਿ ਇਸ ਰੇਹੜੀ ਮਾਰਕੀਟ ਤੋਂ ਕੁਝ ਲੋਕ ਗੁੰਡਾ ਟੈਕਸ ਵਸੂਲ ਰਹੇ ਹਨ, ਜਿਨਾਂ ਨੂੰ ਪਹਿਲਾਂ ਵੀ ਕਈ ਵਾਰ ਵਿਧਾਇਕ ਵੱਲੋਂ ਚਿਤਾਵਨੀ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News