ਅਜੇ ਵਰਮਾ ਤੇ ਦੇਵ ਪ੍ਰਿਯ ਮੋਦੀ ਸੈਨਾ ਪੰਜਾਬ ਦੇ ਬਣੇ ਉਪ-ਪ੍ਰਧਾਨ

Sunday, Oct 11, 2020 - 10:34 PM (IST)

ਅਜੇ ਵਰਮਾ ਤੇ ਦੇਵ ਪ੍ਰਿਯ ਮੋਦੀ ਸੈਨਾ ਪੰਜਾਬ ਦੇ ਬਣੇ ਉਪ-ਪ੍ਰਧਾਨ

ਜਲੰਧਰ (ਗੁਲਸ਼ਨ): ਮੋਦੀ ਸੈਨਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਸ਼ ਝਾਂਜੀ ਦੁਆਰਾ ਆਪਣੀ ਟੀਮ ਦਾ ਵਿਸਥਾਰ ਕਰਦੇ ਹੋਏ ਜਲੰਧਰ ਨਾਲ ਸਬੰਧਤ ਅਜੇ ਵਰਮਾ ਅਤੇ ਮੋਗਾ ਨਾਲ ਸਬੰਧਤ ਦੇਵ ਪ੍ਰਿਅ ਤਿਆਗੀ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਹੀ ਮਿਹਨਤੀ ਵਰਕਰ ਹਨ ਅਤੇ ਸਮਾਜ ਵਿਚ ਵਿਸ਼ੇਸ਼ ਧਿਆਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਟੀਮ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਉਕਤ ਦੋਵੇਂ ਨੇਤਾਵਾਂ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਬਾ ਪ੍ਰਧਾਨ ਹਰਸ਼ ਝਾਂਜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ 31 ਮੈਂਬਰੀ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹੇ 'ਚ ਸੰਗਠਨ ਦਾ ਵਿਸਥਾਰ ਕੀਤਾ ਜਾਵੇਗਾ। 


author

Bharat Thapa

Content Editor

Related News