ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਪਾਬੰਦੀ

Tuesday, Oct 04, 2022 - 12:44 PM (IST)

ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਪਾਬੰਦੀ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸੁਖ਼ਨਾ ਝੀਲ ’ਤੇ 6 ਅਤੇ 8 ਅਕਤੂਬਰ ਨੂੰ ਹੋਣ ਵਾਲੇ ਏਅਰ ਸ਼ੋਅ ਸਬੰਧੀ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਝੀਲ ਦੋਵੇਂ ਦਿਨ ਆਮ ਲੋਕਾਂ ਲਈ ਬੰਦ ਰਹੇਗੀ, ਜਿਸ ਕਾਰਨ ਲੋਕ ਸੈਰ ਕਰ ਸਕਣਗੇ। ਇਸ ਸਬੰਧੀ ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਏਅਰ ਸ਼ੋਅ ਲਈ ਪਾਸ ਸ਼ੁਰੂ ਕਰ ਦਿੱਤੇ ਗਏ ਹਨ, ਜੋ ਲੋਕ ਸੈਰ-ਸਪਾਟਾ ਵਿਭਾਗ ਦੀ ‘ਚੰਡੀਗੜ੍ਹ ਟੂਰਿਜ਼ਮ’ ਐਪ ਰਾਹੀਂ ਪ੍ਰਾਪਤ ਕਰ ਸਕਦੇ ਹਨ। ਏਅਰ ਸ਼ੋਅ ਦੌਰਾਨ ਲੋਕ ਬੈਗ ਜਾਂ ਖਾਣ-ਪੀਣ ਦਾ ਸਮਾਨ ਨਹੀਂ ਲਿਜਾ ਸਕਣਗੇ। ਸਿਰਫ਼ ਪਾਣੀ ਦੀਆਂ ਬੋਤਲਾਂ ਦੀ ਮਨਜ਼ੂਰੀ ਹੈ, ਜੋ ਪਾਰਦਰਸ਼ੀ ਹੋਣੀਆਂ ਚਾਹੀਦੀਆਂ ਹਨ। ਸਿਰਫ਼ ਤੁਸੀਂ ਸੀ. ਟੀ. ਯੂ. ਬੱਸ ਰਾਹੀਂ ਏਅਰ ਸ਼ੋਅ ਤੱਕ ਪਹੁੰਚ ਸਕਦੇ ਹੋ। ਇਸ ਦੇ ਨਾਲ ਹੀ ਲੋਕਾਂ ਨੂੰ ਪਿਕਅਪ ਪੁਆਇੰਟ ’ਤੇ ਕਾਰ ਛੱਡਣੀ ਪਵੇਗੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਉੱਠਿਆ ਗੈਂਗਸਟਰ ਦੀਪਕ ਟੀਨੂੰ ਦਾ ਮੁੱਦਾ, ਹੰਗਾਮੇ ਦੌਰਾਨ ਭਰੋਸਗੀ ਮਤੇ 'ਤੇ ਬਹਿਸ ਜਾਰੀ
ਪਾਸ ਮੁਫ਼ਤ, ਸ਼ਟਲ ਸੇਵਾ ਲਈ 20 ਰੁਪਏ ਪ੍ਰਤੀ ਵਿਅਕਤੀ
ਪ੍ਰਸ਼ਾਸਨ ਮੁਤਾਬਕ ਸਭ ਤੋਂ ਪਹਿਲਾਂ ਮੋਬਾਇਲ ਐਪ ਤੋਂ ਪਾਸ ਬੁੱਕ ਕਰਵਾਉਣਾ ਹੋਵੇਗਾ। ਪਾਸ ਮੁਫ਼ਤ ਹੋਵੇਗਾ ਪਰ ਬੱਸ ਦੀ ਸ਼ਟਲ ਸੇਵਾ ਲਈ 20 ਰੁਪਏ ਪ੍ਰਤੀ ਵਿਅਕਤੀ ਦੇਣੇ ਪੈਣਗੇ। ਇਕ ਮੋਬਾਇਲ ’ਤੇ ਸਿਰਫ ਦੋ ਪਾਸ ਹੀ ਬੁੱਕ ਕੀਤੇ ਜਾ ਸਕਦੇ ਹਨ। ਦੋਵਾਂ ਲਈ ਆਈ. ਡੀ. ਲਿਆਉਣੀ ਹੋਵੇਗੀ, ਜਿਸ ਦੀ ਬੱਸ 'ਚ ਬੈਠਣ ਸਮੇਂ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਾਸ ਨੂੰ ਵੀ ਸਕੈਨ ਕੀਤਾ ਜਾਵੇਗਾ। ਬੱਚਿਆਂ ਲਈ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ। ਪ੍ਰਸ਼ਾਸਨ ਨੇ 11 ਥਾਵਾਂ ’ਤੇ ਪਿਕਅੱਪ ਪੁਆਇੰਟ ਬਣਾਏ ਹਨ, ਜਿੱਥੇ ਲੋਕਾਂ ਨੂੰ ਪਹੁੰਚਣਾ ਹੋਵੇਗਾ। ਉਸ ਤੋਂ ਬਾਅਦ ਸੀ. ਟੀ. ਯੂ. ਬੱਸ ਉਨ੍ਹਾਂ ਨੂੰ ਸੁਖ਼ਨਾ ਝੀਲ ਪਹੁੰਚਾਵੇਗੀ। ਜਿਸ ਪਿਕਅੱਪ ਪੁਆਇੰਟ ਨੂੰ ਤੁਸੀਂ ਚੁਣੋਗੇ, ਉਸ ਦੇ ਨਾਲ ਹੀ ਝੀਲ ’ਤੇ ਬੈਠਣ ਲਈ ਜ਼ੋਨ ਅਲਾਟ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਝੀਲ ਨੂੰ 7 ਜ਼ੋਨਾਂ 'ਚ ਵੰਡਿਆ ਹੈ, ਜਿੱਥੋਂ ਤੱਕ ਸੀ. ਟੀ. ਯੂ. ਬੱਸ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਨੀਂਦ ਦੀਆਂ ਗੋਲੀਆਂ ਖੁਆ ਕੇ ਲੁੱਟ ਨੂੰ ਦਿੱਤਾ ਅੰਜਾਮ, ਓਵਰਡੋਜ਼ ਕਾਰਨ ਬਜ਼ੁਰਗ ਦੀ ਮੌਤ
ਰਾਸ਼ਟਰਪਤੀ ਦ੍ਰੋਪਦੀ ਮੁਰਮੂ 8 ਨੂੰ ਏਅਰਸ਼ੋਅ 'ਚ ਹੋਣਗੇ ਸ਼ਾਮਲ
ਰਾਸ਼ਟਰਪਤੀ ਦ੍ਰੋਪਦੀ ਮੁਰਮੂ 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਦੇ ਮੁੱਖ ਸਮਾਰੋਹ 'ਚ ਮਹਿਮਾਨ ਵਜੋਂ ਸ਼ਿਰੱਕਤ ਕਰਨਗੇ। 9 ਅਕਤੂਬਰ ਨੂੰ ਸਵੇਰੇ 10 ਵਜੇ ਯੂ. ਟੀ. ਸਕੱਤਰੇਤ ਦੀ ਇਮਾਰਤ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਸ ਸਬੰਧੀ ਪ੍ਰਸ਼ਾਸਕੀ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਰਾਤ ਦਾ ਠਹਿਰਾਅ ਸ਼ਹਿਰ 'ਚ ਹੀ ਹੋਵੇਗਾ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਰਾਸ਼ਟਰਪਤੀ ਨੇ ਸੈਕਟਰ-9 ਸਥਿਤ ਸਕੱਤਰੇਤ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਹੈ, ਜੋ ਕਿ 7 ਮੰਜ਼ਿਲਾ ਬਣਾਈ ਗਈ ਹੈ। ਯੂ. ਟੀ. ਸਕੱਤਰੇਤ ਦੀ ਇਮਾਰਤ ਨੂੰ ਮੁਕੰਮਲ ਕਰਨ ਲਈ ਦਿਨ-ਰਾਤ ਕੰਮ ਚੱਲ ਰਿਹਾ ਹੈ। ਇਸ ਇਮਾਰਤ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਕਈ ਪ੍ਰਬੰਧ ਕੀਤੇ ਗਏ ਹਨ। ਇਹ ਇਮਾਰਤ ਸੈਕਟਰ-19 ਸਥਿਤ ਵਾਤਾਵਰਣ ਭਵਨ ਦੀ ਤਰਜ਼ ’ਤੇ ਬਣਾਈ ਗਈ ਹੈ। ਇਹ ਇਮਾਰਤ ਸੋਲਰ ਪਾਵਰ ਪਲਾਂਟ ਦੇ ਨਾਲ-ਨਾਲ ਭੂਚਾਲ ਦੀ ਸਮਰੱਥਾ ਨਾਲ ਨਜਿੱਠਣ ਦੇ ਸਮਰੱਥ ਹੋਵੇਗੀ।

ਇਹ ਵੀ ਪੜ੍ਹੋ : ਫ਼ਰਾਰ ਗੈਂਗਸਟਰ ਦੀਪਕ ਟੀਨੂੰ ਖ਼ਿਲਾਫ਼ ਲੁੱਕ ਆਊਟ ਨੋਟਿਸ, CM ਮਾਨ ਬੋਲੇ-ਜਲਦ ਹੋਵੇਗਾ ਸਲਾਖ਼ਾਂ ਪਿੱਛੇ
ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਵਾਹਨਾਂ ਦੀ ਆਵਾਜਾਈ ਰਹੇਗੀ ਬੰਦ
ਚੰਡੀਗੜ੍ਹ (ਸੁਸ਼ੀਲ ਰਾਜ) : ਏਅਰਸ਼ੋਅ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਸੁਖ਼ਨਾ ਝੀਲ ਨੂੰ ਜਾਣ ਵਾਲੀਆਂ ਸੜਕਾਂ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕ ਆਪਣੇ ਵਾਹਨ ਸਹੀ ਜਗ੍ਹਾ ’ਤੇ ਪਾਰਕ ਕਰਨ। ਟ੍ਰੈਫਿਕ ਪੁਲਸ ਗਲਤ ਜਗ੍ਹਾ ’ਤੇ ਪਾਰਕਿੰਗ ਕਰਨ ਵਾਲੇ ਵਾਹਨ ਨੂੰ ਜ਼ਬਤ ਕਰੇਗੀ। ਉੱਥੇ ਹੀ ਪੈਦਲ ਚੱਲਣ ਵਾਲਿਆਂ ਲਈ ਉੱਤਰ ਮਾਰਗ ’ਤੇ ਪੁਰਾਣੇ ਬੈਰੀਕੇਡ ਚੌਂਕ (ਸੈਕਟਰ 1/3/4 ਚੌਂਕ) ਤੋਂ ਸਰੋਵਰ ’ਤੇ ਹੀਰਾ ਸਿੰਘ ਚੌਂਕ (5/6-7/8) ਬੰਦ ਰਹੇਗਾ। ਉੱਤਰ ਮਾਰਗ ’ਤੇ ਪੁਰਾਣੇ ਬੈਰੀਕੇਡ ਚੌਂਕ (ਸੈਕਟਰ 1/3/4 ਚੌਂਕ) ਤੋਂ ਸਰੋਵਰ ਮਾਰਗ ’ਤੇ ਸੈਕਟਰ ਹੀਰਾ ਸਿੰਘ ਚੌਂਕ (5/6-7/8 ਚੌਂਕ) ਤੱਕ। ਨਿਊ ਬੈਰੀਕੇਡ ਚੌਂਕ (ਸੈਕਟਰ 3/4/9/10) ਤੋਂ ਵਿਗਿਆਨ ਮਾਰਗ ਵੱਲ। ਹੀਰਾ ਸਿੰਘ ਚੌਂਕ (ਸੈਕਟਰ 5/6/7/8) ਸੇਂਟ ਕਬੀਰ ਲਾਈਟ ਪੁਆਇੰਟ ਤੋਂ ਚੰਡੀਗੜ੍ਹ ਗੋਲਫ ਕਲੱਬ ਵੱਲ ਹੀਰਾ ਸਿੰਘ ਚੌਂਕ (ਸੈਕਟਰ 5/6/7/8) ਤੱਕ ਆਵਾਜਾਈ ਬੰਦ ਰਹੇਗੀ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
ਕੋਈ ਵੀ ਇਤਰਾਜ਼ਯੋਗ ਵਸਤੂ ਜਿਵੇਂ ਮਾਚਿਸ, ਚਾਕੂ, ਸਿਗਰਟ, ਹਥਿਆਰ, ਸ਼ਰਾਬ, ਖਾਣ-ਪੀਣ ਦੀਆਂ ਵਸਤੂਆਂ, ਬੋਤਲਾਂ, ਜਲਣਸ਼ੀਲ ਵਸਤੂਆਂ, ਬੈਨਰ/ਪੋਸਟਰ, ਲੱਕੜ ਦੀਆਂ ਸੋਟੀਆਂ/ਲੋਹੇ ਦੀਆਂ ਰਾਡਾਂ ਆਦਿ ਨਾਲ ਨਾ ਲੈ ਕੇ ਜਾਓ।
ਸਾਈਕਲ ਟਰੈਕ ਅਤੇ ਫੁੱਟਪਾਥ ‘ਤੇ ਵਾਹਨ ਪਾਰਕ ਨਾ ਕਰੋ।
ਮਾਰਕੁੱਟ ਜਾਂ ਗੁੰਡਾਗਰਦੀ ਕਰਨ ਵਾਲੇ ਅਤੇ ਸੁਰੱਖਿਆ ਦੀ ਉਲੰਘਣਾ ਕਰਨ ਵਾਲਿਆਂ ‘ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇਗਾ।
ਕੁਝ ਸੜਕਾਂ ’ਤੇ ਆਵਾਜਾਈ ਨੂੰ ਮੈਡੀਕਲ ਸਹੂਲਤਾਂ, ਐਮਰਜੈਂਸੀ ਵਾਹਨਾਂ ਲਈ ਸੀਮਤ/ਡਾਇਵਰਟ ਕੀਤਾ ਜਾ ਸਕਦਾ ਹੈ।
ਰੱਖਿਆ ਮੰਤਰੀ ਵੀ ਆਉਣਗੇ, ਸੁਰੱਖਿਆ 'ਚ 4000 ਪੁਲਸ ਮੁਲਾਜ਼ ਤਾਇਨਾਤ ਰਹਿਣਗੇ
8 ਅਕਤੂਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਗੁਆਂਢੀ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਤਿੰਨਾਂ ਫ਼ੌਜਾਂ ਦੇ ਮੁਖੀ, ਰਾਜਪਾਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ, ਕਈ ਮੰਤਰੀ, ਅਧਿਕਾਰੀ ਅਤੇ ਹੋਰ ਸ਼ਾਮਲ ਹੋਣਗੇ। ਇਸ ਲਈ 8 ਅਕਤੂਬਰ ਨੂੰ ਪੂਰੇ ਸ਼ਹਿਰ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ 8 ਅਕਤੂਬਰ ਨੂੰ ਸ਼ਹਿਰ ਵਿਚ ਕੁੱਲ 4000 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 12 ਸੀ. ਆਰ. ਪੀ. ਐੱਫ. ਦੀਆਂ ਟੁਕੜੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। 
ਸਾਢੇ 4 ਵਜੇ ਤੱਕ ਚੱਲੇਗਾ ਏਅਰਸ਼ੋਅ
ਇਹ ਏਅਰਸ਼ੋਅ ਦੋਵੇਂ ਦਿਨ ਦੁਪਹਿਰ 2:30 ਤੋਂ ਸਾਮ 4:30 ਵਜੇ ਤੱਕ ਝੀਲ ’ਤੇ ਚੱਲੇਗਾ, ਇਸ ਲਈ ਲੋਕਾਂ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਆਪਣੇ ਪਿਕਅੱਪ ਪੁਆਇੰਟ ’ਤੇ ਪਹੁੰਚਣਾ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਜੋ ਲੋਕ ਪਹੁੰਚਣਗੇ, ਉਨ੍ਹਾਂ ਨੂੰ ਸੀ. ਟੀ. ਯੂ. ਦੀ ਬੱਸ ਸੁਖ਼ਨਾ ਝੀਲ ਤੱਕ ਨਹੀਂ ਲਵੇਗੀ। ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਹਰ ਮਿੰਟ ਪਿਕ-ਅੱਪ ਪੁਆਇੰਟ ਤੋਂ ਸੀ. ਟੀ. ਯੂ. ਬੱਸਾਂ ਸੁਖ਼ਨਾ ਝੀਲ ਤੱਕ ਜਾਣਗੀਆਂ। ਇਸ ਲਈ ਸੀ. ਟੀ. ਯੂ. ਦੀਆਂ 350 ਤੋਂ ਵੱਧ ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ। ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਣਾਏ ਗਏ ਹਰੇਕ ਜ਼ੋਨ ਦੀ ਵੱਧ ਤੋਂ ਵੱਧ ਸਮਰੱਥਾ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਕੁੱਲ 33000 ਲੋਕ ਸੁਖ਼ਨਾ ਝੀਲ ’ਤੇ ਏਅਰ ਸ਼ੋਅ ਨੂੰ ਇਕੱਠੇ ਦੇਖਣਗੇ। ਜਿਸ ਵੀ ਜ਼ੋਨ ਵਿਚ ਬੈਠਣ ਦੀ ਸਮਰੱਥਾ ਪਹੁੰਚ ਜਾਂਦੀ ਹੈ, ਮੋਬਾਇਲ ਐਪ ‘ਤੇ ਉਸਦੀ ਬੁਕਿੰਗ ਆਪਣੇ ਆਪ ਬੰਦ ਹੋ ਜਾਵੇਗੀ। ਪ੍ਰਸ਼ਾਸਨ ਵਲੋਂ ਦੱਸਿਆ ਗਿਆ ਕਿ ਏਅਰ ਸ਼ੋਅ ਸਾਰੇ ਜ਼ੋਨਾਂ ਤੋਂ ਦਿਖਾਈ ਦੇਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News