ਲੁਧਿਆਣਾ 'ਚ ਪੈਦਾ ਹੋਣ ਲੱਗੇ 'ਸਮੋਗ' ਵਰਗੇ ਹਾਲਾਤ, ਏਅਰ ਕੁਆਲਿਟੀ ਇੰਡੈਕਸ 240 ਤੋਂ ਪਾਰ
Wednesday, Nov 09, 2022 - 01:56 PM (IST)
ਲੁਧਿਆਣਾ (ਸਲੂਜਾ) : ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਰੱਖਣ ਕਾਰਨ ਏਅਰ ਕੁਆਲਿਟੀ ਦਾ ਇੰਡੈਕਸ ਲੁਧਿਆਣਾ ’ਚ 240 ਤੋਂ ਪਾਰ ਹੋ ਗਿਆ, ਜਿਸ ਨਾਲ ਸਮੋਗ ਵਰਗੇ ਹਾਲਾਤ ਪੈਦਾ ਹੋਣ ਲੱਗੇ ਹਨ। ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਨਾਲ ਸੂਰਜ ਦੇਵਤਾ ਦੀ ਚਮਕ ਦੁਪਹਿਰ ਹੁੰਦੇ ਹੀ ਗਾਇਬ ਹੋ ਜਾਂਦੀ ਹੈ। ਇਸ ਤਰ੍ਹਾਂ ਲੱਗਣ ਲੱਗਦਾ ਹੈ ਕਿ ਜਿਵੇਂ ਰਾਤ ਹੋ ਗਈ ਹੋਵੇ।
ਇਸ ਸਮੇਂ ਜੋ ਏਅਰ ਕੁਆਲਿਟੀ ਇੰਡੈਕਸ ਦਰਜ ਹੋਇਆ ਹੈ, ਉਹ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਇਸ ਤਰ੍ਹਾਂ ਦਾ ਵਾਤਾਵਰਣ ਸਾਹ ਨਾਲ ਸਬੰਧਿਤ ਬੀਮਾਰੀਆਂ ਨਾਲ ਗ੍ਰਸਤ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਅੱਜ ਤੋਂ ਕੁੱਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਤਦ ਵੀ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਹੋ ਜਾਣ ਕਾਰਨ ਵਾਤਾਵਰਣ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਗਿਆ ਸੀ ਕਿ ਕਈ ਦਿਨਾਂ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋ ਸਕੇ ਸਨ।
ਇਹ ਵੀ ਪੜ੍ਹੋ : ਫਗਵਾੜਾ 'ਚ ਪਲਟੀਆਂ ਖਾ ਗਈ ਤੇਜ਼ ਰਫ਼ਤਾਰ Thar, ਭਿਆਨਕ ਹਾਦਸੇ ਦੌਰਾਨ ਮੁੰਡੇ-ਕੁੜੀ ਦੀ ਮੌਤ
ਹਰ ਕੋਈ ਸੂਰਜ ਦੇਵਤਾ ਦੀ ਇਕ ਝਲਕ ਪਾਉਣ ਲਈ ਤਰਸਣ ਲੱਗਾ ਸੀ। ਦਮਾ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੇ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਇਸ ਦੌਰਾਨ ਹਾਲਾਤ ਫਿਰ ਤੋਂ ਪੈਦਾ ਹੋਣ ਲੱਗੇ ਹਨ, ਜੋ ਕਿ ਨਾ ਤਾਂ ਮਨੁੱਖ ਅਤੇ ਨਾ ਹੀ ਪਸ਼ੂ ਜਾਤੀ ਦੇ ਹਿੱਤ ’ਚ ਹਨ। ਪੰਜਾਬ ਦੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਖੇਤੀ ਵਿਭਾਗ ਅਤੇ ਪੀ. ਏ. ਯੂ. ਮਾਹਿਰਾਂ ਦੀ ਅਡਵਾਈਜ਼ਰੀ ਦਾ ਪਾਲਣ ਕਰਨ ਤਾਂ ਇਸ ਪ੍ਰਦੂਸ਼ਿਤ ਵਾਤਾਵਰਣ ਤੋਂ ਜਲਦ ਹੀ ਰਾਹਤ ਮਿਲ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ