ਪਰਾਲੀ ਵਰਗੇ ਅਹਿਮ ਮੁੱਦਿਆਂ 'ਤੇ 'ਐਗਰੋ ਟੈੱਕ' 'ਚ ਹੋਵੇਗੀ ਚਰਚਾ

Saturday, Nov 24, 2018 - 01:54 PM (IST)

ਪਰਾਲੀ ਵਰਗੇ ਅਹਿਮ ਮੁੱਦਿਆਂ 'ਤੇ 'ਐਗਰੋ ਟੈੱਕ' 'ਚ ਹੋਵੇਗੀ ਚਰਚਾ

ਚੰਡੀਗੜ੍ਹ (ਭੁੱਲਰ) : 'ਐਗਰੋ ਟੈੱਕ-2018' ਦੇ 13ਵੇਂ ਸੰਸਕਰਣ ਵਿਚ ਇਸ ਸਮੇਂ ਕਿਸਾਨਾਂ ਲਈ ਬਹੁਤ ਸਾਰੇ ਨਵੇਂ ਖੇਤੀ ਉਤਪਾਦਾਂ ਤੇ ਖੇਤੀ ਤਕਨੀਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੇਲੇ ਦੌਰਾਨ ਖੇਤੀ ਨਾਲ ਜੁੜੇ ਪਰਾਲੀ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ, ਜਿਸ ਵਿਚ ਦੇਸ਼-ਵਿਦੇਸ਼ ਤੋਂ ਖੇਤੀ ਮਾਹਰ ਹਿੱਸਾ ਲੈਣਗੇ। ਐਗਰੋ ਟੈੱਕ 2018 ਦਾ ਥੀਮ ਇਸੇ ਟੀਚੇ ਦੇ ਅਨੁਰੂਪ ਹੈ  ਕਿ ਖੇਤੀ ਵਿਚ ਤਕਨੀਕ  'ਤੇ ਕਿਸਾਨਾਂ ਦੀ ਆਮਦਨ ਵਿਚ ਵਾਧੇ ਨੂੰ ਯਕੀਨੀ ਕਰਨ ਲਈ ਠੋਸ ਚਰਚਾ ਹੋ ਸਕੇ। 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਐਗਰੋ ਟੈੱਕ 2018 ਵਿਚ ਭਾਗ ਲੈਣ ਵਾਲੇ ਦੇਸ਼ਾਂ ਵਿਚ ਬ੍ਰਿਟੇਨ, ਚੀਨ, ਕੈਨੇਡਾ, ਜਰਮਨੀ, ਇਟਲੀ, ਨੀਦਰਲੈਂਡ ਤੇ ਸਪੇਨ ਸ਼ਾਮਲ ਹਨ। 

ਚਾਰ ਰੋਜ਼ਾ ਮੇਲੇ ਵਿਚ ਪਹਿਲੀ ਵਾਰ ਨਵੇਂ ਖੇਤੀ ਉਤਪਾਦਾਂ ਤੇ ਤਕਨੀਕਾਂ ਨੂੰ ਵੀ ਜਾਰੀ ਕੀਤਾ ਜਾਏਗਾ, ਜਦੋਂਕਿ ਕੈਨੇਡਾ ਸਵਾਈਨ ਜੈਨੇਰਿਕਸ, ਅਨਾਜ ਦੀ ਸਾਂਭ-ਸੰਭਾਲ ਤੇ ਸਟੋਰ ਪ੍ਰਣਾਲੀ, ਇੰਸਟੈਂਟ ਕੁਇੱਕ ਫਰੀਜ਼ਰ ਆਦਿ ਕੁਝ ਇਹੋ ਜਿਹੇ ਨਾਂ ਹਨ ਜਿਨ੍ਹਾਂ ਨਾਲ ਸਬੰਧਤ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ। ਇਸ ਦੇ ਨਾਲ ਹੀ ਮਿੱਟੀ ਜਾਂਚ, ਓਵਿਨ ਜੈਨੇਟਿਕਸ ਤੇ ਜੀਵਾਣੂ ਉਪਚਾਰ ਉਪਕਰਨ ਦੀਆਂ ਨਵੀਆਂ ਤਕਨੀਕਾਂ ਨੂੰ ਵੀ ਜਾਰੀ ਕੀਤਾ ਜਾਏਗਾ। ਗ੍ਰੇਟ ਬ੍ਰਿਟੇਨ ਆਪਣੀ ਤਰ੍ਹਾਂ ਦੇ ਪਹਿਲੇ ਇਲੈਕਟ੍ਰਾਨਿਕ ਸਮਾਰਟ ਵਾਟਰਿੰਗ ਸਿਸਟਮ, ਵਾਤਾਵਰਣ ਲਈ ਸੁਰੱਖਿਅਤ ਕੀਟਾਣੂ ਰੋਧਕ, ਪੈਡੀਗਿਰੀ ਪਿਗਜ ਤੇ ਜੈਨੇਟਿਕਸ ਨੂੰ ਪੇਸ਼ ਕਰੇਗਾ।  ਨਾਲ ਹੀ ਪਲਾਂਟ ਸੁਰੱਖਿਆ ਸਿਸਟਮ ਨੂੰ ਵੀ ਲਾਂਚ ਕੀਤਾ ਜਾਏਗਾ।


author

Babita

Content Editor

Related News