ਨੌਜਵਾਨਾਂ ਨੇ ਬਣਾਈ ਵੀਡੀਓ, ਖੇਤੀਬਾੜੀ ਵਿਭਾਗ ਵੱਲੋਂ ਪੁਲਸ ਨੂੰ ਸ਼ਿਕਾਇਤ (ਵੀਡੀਓ)

Thursday, Jun 21, 2018 - 10:03 AM (IST)

ਬਰਨਾਲਾ (ਪੁਨੀਤ ਮਾਨ)—ਬਰਨਾਲਾ ਦੇ ਪਿੰਡ ਕੋਟਦੂਨਾ 'ਚ ਕੁਝ ਨੌਜਵਾਨਾਂ ਨੇ ਨਕਲੀ ਖੇਤੀਬਾੜੀ ਅਫਸਰ ਤੇ ਕਿਸਾਨ ਬਣ ਕੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ। ਇਸ ਵਾਇਰਲ ਵੀਡੀਓ 'ਚ ਸਮੇਂ ਤੋਂ ਪਹਿਲਾਂ ਕੀਤੀ ਝੋਨੇ ਦੀ ਲਵਾਈ 'ਤੇ ਕਾਰਵਾਈ ਕਰਨ ਗਏ ਨਕਲੀ ਖੇਤੀਬਾੜੀ ਅਫਸਰਾਂ ਦੀ ਕੁੱਟਮਾਰ ਹੁੰਦੀ ਨਜ਼ਰ ਆਈ, ਜਿਸ ਦੇ ਵਿਰੋਧ 'ਚ ਬਰਨਾਲਾ ਖੇਤੀਬਾੜੀ ਵਿਭਾਗ ਵੱਲੋਂ ਪੁਲਸ ਨੂੰ ਨੌਜਵਾਨਾਂ 'ਤੇ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਇਸ ਵੀਡੀਓ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ।  ਜਾਣਕਾਰੀ ਮੁਤਾਬਕ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਅਧਿਕਾਰੀ ਉਨ੍ਹਾਂ ਦੀ ਵੀਡੀਓ ਨੂੰ ਲੈ ਕੇ ਮੁੱਦਾ ਬਣਾ ਰਹੇ ਹਨ। ਪੁਲਸ ਵੱਲੋਂ ਵੀਡੀਓ ਨੂੰ ਲੈ ਕੇ ਲੀਗਲ ਦੀ ਰਾਏ ਲਈ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਕਾਰਵਾਈ ਕਰਨ ਦੀ ਗੱਲ ਕਹੀ ਹੈ।


Related News