ਏਜੰਟ ਦੇ ਧੋਖੇ ਦਾ ਸ਼ਿਕਾਰ ਫਿਲੌਰ ਦੇ ਜਗਤਾਰ ਸਿੰਘ ਨੇ ਦੁਬਈ ’ਚ ਸੜਕ ’ਤੇ ਕੀਤੀ ਖ਼ੁਦਕੁਸ਼ੀ, ਦਿਲ ਕੰਬਾਅ ਦੇਵੇਗੀ ਹੱਡਬੀਤੀ
Saturday, Apr 16, 2022 - 11:03 PM (IST)
ਫਿਲੌਰ (ਮੁਨੀਸ਼ ਬਾਵਾ) : ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਇੱਛਾ ਨਾਲ ਘਰੋਂ ਵਿਦੇਸ਼ ਨਿਕਲੇ ਪਿੰਡ ਕਤਪਾਲੋ ਦੇ ਵਿਅਕਤੀ ਜਗਤਾਰ ਸਿੰਘ ਦੀ ਲਾਸ਼ ਘਰ ਪਰਤੀ ਹੈ। ਜਗਤਾਰ ਸਿੰਘ ਉਰਫ ਲਾਡੀ ਪੁੱਤਰ ਮੋਹਣ ਸਿੰਘ ਨੇ ਏਜੰਟ ਤੋਂ ਦੁਖੀ ਹੋ ਕੇ ਦੁਬਈ ਵਿਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਿਸ ਦੀ ਲਾਸ਼ ਅੱਜ ਭਾਰਤ ਲਿਆਂਦੀ ਗਈ। ਮ੍ਰਿਤਕ ਦੇ ਚਚੇਰੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਲਾਡੀ ਰੋਜ਼ੀ ਰੋਟੀ ਕਮਾਉਣ ਲਈ ਹੁਸ਼ਿਆਰਪੁਰ ਦੇ ਇਕ ਏਜੰਟ ਰਾਹੀਂ ਦੁਬਈ ਗਿਆ ਸੀ। ਉਕਤ ਏਜੰਟ ਨੇ ਲਾਡੀ ਨੂੰ 1 ਲੱਖ 20 ਹਜ਼ਾਰ ਰੁਪਏ ਵਿਚ ਤਿੰਨ ਮਹੀਨਿਆਂ ਦੇ ਟੂਰਿਸਟ ਵੀਜ਼ੇ ’ਤੇ ਵਿਦੇਸ਼ ਭੇਜ ਦਿੱਤਾ ਸੀ। ਟੂਰਿਸਟ ਵੀਜ਼ਾ ਹੋਣ ਕਾਰਨ ਲਾਡੀ ਦੁਬਈ ਜਾਣ ਤੋਂ ਕਤਰਾਉਂਦਾ ਸੀ ਪਰ ਏਜੰਟ ਵੱਲੋਂ ਦੁਬਈ ਜਾ ਕੇ ਵੀਜ਼ਾ ਵਧਾਉਣ ਦੇ ਦਿੱਤੇ ਭਰੋਸੇ ਕਾਰਨ ਲਾਡੀ ਤਿੰਨ ਮਹੀਨੇ ਪਹਿਲਾਂ ਦੁਬਈ ਚਲਾ ਗਿਆ।
ਇਹ ਵੀ ਪੜ੍ਹੋ : ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼
ਦੁਬਈ ਪਹੁੰਚਣ ’ਤੇ ਵੀ ਏਜੰਟ ਵੱਲੋਂ ਵੀਜ਼ਾ ਨਹੀਂ ਵਧਾਇਆ ਗਿਆ ਅਤੇ ਲਾਡੀ ਦੁਬਈ ਦੀਆਂ ਸੜਕਾਂ ’ਤੇ ਪਏ ਕੂੜੇਦਾਨਾਂ ਵਿਚੋਂ ਖਾਣਾ ਚੁੱਕ ਕੇ ਖਾਣ ਲਈ ਮਜਬੂਰ ਹੋ ਗਿਆ। ਅੰਤ ਲਾਡੀ ਨੇ ਏਜੰਟ ਤੋਂ ਦੁਖੀ ਹੋ ਕੇ ਦੁਬਈ ਦੀਆਂ ਸੜਕਾਂ ’ਤੇ ਹੀ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਪੁਲਸ ਨੇ ਧਾਰਾ 302 ਅਤੇ 306 ਦੇ ਅਧੀਨ ਮੁਕੱਦਮਾ ਦਰਜ ਨਾ ਕੀਤਾ ਤਾਂ ਲਾਸ਼ ਨੂੰ ਸੜਕ ’ਤੇ ਰੱਖ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਡੀ. ਐੱਸ. ਪੀ. ਹਰਨੀਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੈਨੇਡਾ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ, ਕੀਤਾ ਉਹ ਜੋ ਕਦੇ ਸੋਚਿਆ ਵੀ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?