ਸਬਜ਼ੀਆਂ ਤੋਂ ਬਾਅਦ ਹੁਣ ਫ਼ਲਾਂ ਦੇ ਭਾਅ ਵਧੇ, 20 ਤੋਂ 25 ਫੀਸਦੀ ਦਾ ਹੋਇਆ ਵਾਧਾ

Thursday, Oct 10, 2024 - 02:13 PM (IST)

ਅੰਮ੍ਰਿਤਸਰ (ਰਮਨ)-ਨਰਾਤਿਆਂ ਮੌਕੇ ਫਲਾਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਕੇਲਾ, ਸੇਬ ਅਤੇ ਹੋਰ ਫਲਾਂ ਦੀਆਂ ਕੀਮਤਾਂ ਵਿਚ 20 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ। ਸ਼ਹਿਰ ਦੇ ਫਲ ਵਿਕਰੇਤਾਵਾਂ ਦਾ ਕਹਿਣਾ ਹੈ ਕਿ 1-2 ਦਿਨਾਂ ਵਿਚ ਹੀ ਕਈ ਫਲਾਂ ਦੇ ਭਾਅ ਵਧ ਗਏ ਹਨ। ਹੁਣ ਨਰਾਤਿਆਂ ਤੋਂ ਬਾਅਦ ਹੀ ਫਲਾਂ ਦੇ ਭਾਅ ਹੇਠਾਂ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਵੀ ਪਿਛਲੇ 15 ਦਿਨਾਂ ਤੋਂ ਸਬਜ਼ੀਆਂ ਦੇ ਭਾਅ ਵੱਧਣ ਨਾਲ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਸੀ ਪਰ ਹੁਣ ਫਲਾਂ ਦੇ ਭਾਅ ਵਧਣ ਕਾਰਨ ਮਹਿੰਗਾਈ ਨੂੰ ਦੋਹਰੀ ਮਾਰ ਪੈ ਰਹੀ ਹੈ।

ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਵਿਅਕਤੀ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਖੂਨ 'ਚ ਲੱਥਪੱਥ ਵੇਖ ਪਰਿਵਾਰ ਦੇ ਉੱਡੇ ਹੋਸ਼

ਕੇਲਾ 80, 100, ਸੇਬ 120, 150, ਨਾਰੀਅਲ 70, 80, ਅਮਰੂਦ 100, 120, ਅਨਾਨਾਸ, 120, 140, ਅਨਾਰ 120, ਨਾਸ਼ਪਾਤੀ 80, ਕੀਵੀ 150 ਅਤੇ ਫੁੱਲਾਂ ਦੇ ਹਾਰ 50 ਤੋਂ 200 ਰੁਪਏ ਤੱਕ ਵਿਕ ਰਹੇ ਹਨ, ਜਦੋਂਕਿ ਗੇਂਦੇ ਦੇ ਫੁੱਲ ਦੀ ਕੀਮਤ 250 ਤੋਂ 300 ਰੁਪਏ ਪ੍ਰਤੀ ਕਿਲੋ ਹੈ। ਨਵਰਾਤਰੇ ਤੋਂ ਪਹਿਲਾਂ ਗੇਂਦੇ ਦੇ ਫੁੱਲ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਸੀ। ਨਵਰਾਤਰੇ ਦੌਰਾਨ ਫੁੱਲਾਂ ਦੀ ਮੰਗ ਵੱਧਣ ਕਾਰਨ ਕੀਮਤਾਂ ਵੀ ਵੱਧ ਗਈਆਂ ਹਨ।

ਇਹ ਵੀ ਪੜ੍ਹੋ- ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ 'ਤਾ ਕਤਲ

ਸ਼ਹਿਰ ਦੇ ਫਲ ਵਿਕਰੇਤਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਲਾ 25 ਫੀਸਦੀ ਮਹਿੰਗਾ ਹੋ ਗਿਆ ਹੈ। ਨਾਰੀਅਲ ਦੀ ਕੀਮਤ ਵਿਚ 15 ਫੀਸਦੀ ਅਤੇ ਸੇਬ ਦੀ ਕੀਮਤ ਵਿਚ 25 ਫੀਸਦੀ ਦਾ ਵਾਧਾ ਹੋਇਆ ਹੈ। ਨਰਾਤਿਆਂ ਮੌਕੇ ਫਲਾਂ ਦੀ ਮੰਗ ਜ਼ਿਆਦਾ ਹੁੰਦੀ ਹੈ। ਕਈ ਲੋਕ ਨਰਾਤੇ ਦੌਰਾਨ ਵਰਤ ਰੱਖਦੇ ਹਨ ਅਤੇ ਫਲਾਂ ਦਾ ਸੇਵਨ ਕਰਦੇ ਹਨ। ਲੋਕ ਮੰਦਰਾਂ ਵਿਚ ਚੜ੍ਹਾਉਣ ਲਈ ਫਲ ਵੀ ਖਰੀਦਦੇ ਹਨ। ਗੇਂਦੇ ਦੇ ਫੁੱਲ 300 ਰੁਪਏ ਕਿਲੋ ਵਿੱਕ ਰਹੇ ਹਨ। ਨਵਰਾਤਰੇ ਦੌਰਾਨ ਹਾਥੀ ਗੇਟ ਦੇ ਬਾਹਰ ਲੱਗੀਆਂ ਦੁਕਾਨਾਂ ਵਿੱਚ ਗੇਂਦੇ ਅਤੇ ਹੋਰ ਫੁੱਲਾਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- ਪੰਡਿਤ ਦੇ ਚੱਕਰ 'ਚ ਔਰਤ ਨੇ ਆਪਣੇ ਹੱਥੀਂ ਉਜਾੜਿਆ ਘਰ, ਪਤੀ ਅਤੇ ਸੱਸ ਨੂੰ ਦਿੱਤੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News