ਨਿਰੰਕਾਰੀ ਭਵਨ ''ਤੇ ਹਮਲੇ ਤੋਂ ਬਾਅਦ ''ਖਤਰੇ ''ਚ ਨੂਰਮਹਿਲ ਦੇ ਡੇਰੇ''

Sunday, Nov 18, 2018 - 08:54 PM (IST)

ਜਲੰਧਰ, (ਵੈਬ ਡੈਸਕ)—ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਸ ਵਲੋਂ ਸੂਬੇ ਭਰ 'ਚ ਸੁਰੱਖਿਆ ਇੰਤਜ਼ਾਮ ਕਰੜੇ ਕਰ ਦਿੱਤੇ ਗਏ ਹਨ। ਇਸੇ ਦੌਰਾਨ ਪੁਲਸ ਨੇ ਨੂਰਮਹਿਲ ਸਥਿਤ ਦਿਵਯ ਜੋਤੀ ਜਾਗ੍ਰੀਤੀ ਸੰਸਥਾਨ ਨਾਲ ਸੰਬੰਧਤ ਸੂਬੇ ਭਰ 'ਚ ਸਥਿਤ ਡੇਰਿਆਂ ਬਾਰੇ ਜਾਣਕਾਰੀ ਮੰਗ ਲਈ ਹੈ। ਪੁਲਸ ਵਲੋਂ ਆਪਣੇ ਖੁਫਿਆ ਵਿਭਾਗ ਨੂੰ ਸੋਮਵਾਰ ਸ਼ਾਮ ਤਕ ਇਨ੍ਹਾਂ ਡੇਰਿਆਂ ਬਾਰੇ ਸਾਰੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ।

ਜਿਸ ਸਭ ਤੋਂ ਇਕ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਪੁਲਸ ਨੂੰ ਵੀ ਡਰ ਹੈ ਕਿ ਕਿਧਰੇ ਨਿਰੰਕਾਰੀ ਭਵਨ ਤੋਂ ਬਾਅਦ ਦਹਿਸ਼ਤਗਰਦਾਂ ਦਾ ਅਗਲਾ ਨਿਸ਼ਾਨਾ ਨੂਰਮਹਿਲ ਨਾਲ ਸੰਬੰਧਤ ਇਹ ਡੇਰੇ ਨਾ ਬਣ ਜਾਣ। ਪੁਲਸ ਸੂਤਰਾਂ ਮੁਤਾਬਕ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਨਾਲ ਸੰਬੰਧਤ ਅੰਮ੍ਰਿਤਸਰ 'ਚ 2 ਪ੍ਰਮੁੱਖ ਡੇਰੇ ਹਨ। ਜਿਨ੍ਹਾਂ 'ਚੋਂ ਇਕ ਰੱਖ ਮਾਨਾਵਾਲਾਂ (ਥਾਣਾ ਜੰਡੀਆਲਾ) ਅਤੇ ਦੂਜਾ ਰਇਆ ਰੇਲਵੇ ਸਟੇਸ਼ਨ ਨਜ਼ਦੀਕ ਦੱਸਿਆ ਜਾ ਰਿਹਾ ਹੈ। ਜੇਕਰ ਸੂਬੇ ਭਰ ਦੀ ਗੱਲ ਕੀਤੀ ਜਾਵੇ ਤਾਂ ਇਸ ਸੰਸਥਾਂ ਨਾਲ ਸੰਬੰਧਤ 40 ਦੇ ਕਰੀਬ ਡੇਰੇ ਸੂਬੇ 'ਚ ਸਥਿਤ ਹਨ।


Related News