4 ਕਨਾਲਾਂ ਦਾ ਬਿਆਨਾ ਕਰ ਕੇ ਰਜਿਸਟਰੀ ਕਿਸੇ ਹੋਰ ਦੇ ਨਾਂ ਕਰ ਦਿੱਤੀ, ਕੇਸ ਦਰਜ
Sunday, Sep 17, 2017 - 07:29 AM (IST)

ਤਰਨਤਾਰਨ, (ਧਰਮ ਪੰਨੂੰ)- ਥਾਣਾ ਖਾਲੜਾ ਵਿਖੇ ਹੀਰਾ ਲਾਲ ਪੁੱਤਰ ਸਵਰਨ ਦਾਸ ਵਾਸੀ ਭਿੱਖੀਵਿੰਡ ਨੇ ਆਪਣੇ ਲਿਖਤੀ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਨੇ ਜ਼ਮੀਨ ਚਾਰ ਕਨਾਲਾਂ ਦਾ ਬਿਆਨਾ 6 ਲੱਖ ਰੁਪਏ ਵਿਚ ਗੁਰਸੇਵਕ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵੀਰਮ ਨਾਲ ਕੀਤਾ ਸੀ। 5 ਲੱਖ ਐਡਵਾਂਸ ਗੁਰਸੇਵਕ ਸਿੰਘ ਨੂੰ ਦਿੱਤੇ ਸਨ ਤੇ ਇਸ ਨੇ ਮਿੱਥੀ ਹੋਈ ਤਰੀਕ 'ਤੇ ਰਜਿਸਟਰੀ ਨਹੀਂ ਕਰ ਕੇ ਦਿੱਤੀ, ਚਾਰ ਕਨਾਲ ਜ਼ਮੀਨ ਦੀ ਰਜਿਸਟਰੀ ਗੁਰਨਾਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਵੀਰਮ ਦੇ ਨਾਂ ਕਰ ਦਿੱਤੀ ਹੈ। ਅਦਾਲਤ ਨੇ ਇਹ ਜ਼ਮੀਨ ਉਸ ਦੇ ਹੱਕ ਵਿਚ ਕਰ ਦਿੱਤੀ, ਜੋ ਇਹ ਚਾਰ ਕਨਾਲਾਂ ਜ਼ਮੀਨ ਵਿਚ ਬੀਜਿਆ ਹੋਇਆ ਗਾਚਾ, ਚਰੀ, ਮੱਕੀ ਦੀ ਫਸਲ ਦੋਸ਼ੀਆਂ ਨੇ ਵਾਹ ਦਿੱਤੀ ਹੈ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਭਗਵੰਤ ਸਿੰਘ ਨੇ ਥਾਣਾ ਖਾਲੜਾ ਵਿਖੇ ਮੁਕੱਦਮਾ ਨੰ. 81 ਜੁਰਮ ਧਾਰਾ 447, 427, 511, ਤਹਿਤ ਦੋਸ਼ੀ ਗੁਰਸੇਵਕ ਸਿੰਘ ਪੁੱਤਰ ਕਸ਼ਮੀਰ ਸਿੰਘ, ਸੋਨੂੰ ਪੁੱਤਰ ਗੁਰਸੇਵਕ ਸਿੰਘ, ਬਾਊ ਪੁੱਤਰ ਗੁਰਸੇਵਕ ਸਿੰਘ, ਗੁਰਨਾਮ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਵੀਰਮ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।