ਔਰਤ ਦਾ ਕਤਲ ਕਰ ਕਣਕ ਵਾਲੇ ਡਰੰਮ 'ਚ ਰੱਖੀ ਲਾਸ਼, ਪਿਓ-ਪੁੱਤ ਦੀ ਗ੍ਰਿਫ਼ਤਾਰੀ ਮਗਰੋਂ ਖੁੱਲ੍ਹੇ ਵੱਡੇ ਭੇਤ

Thursday, Apr 11, 2024 - 05:25 PM (IST)

ਔਰਤ ਦਾ ਕਤਲ ਕਰ ਕਣਕ ਵਾਲੇ ਡਰੰਮ 'ਚ ਰੱਖੀ ਲਾਸ਼, ਪਿਓ-ਪੁੱਤ ਦੀ ਗ੍ਰਿਫ਼ਤਾਰੀ ਮਗਰੋਂ ਖੁੱਲ੍ਹੇ ਵੱਡੇ ਭੇਤ

ਮਲੋਟ (ਸ਼ਾਮ ਜੁਨੇਜਾ) : ਨਾਜਾਇਜ਼ ਰਿਸ਼ਤਿਆਂ ਦੇ ਸ਼ੱਕ ਕਾਰਨ ਬਿਨਾਂ ਵਿਆਹ ਤੋਂ ਰਿਸ਼ਤਾ ਬਣਾ ਕੇ ਨਾਲ ਰਹਿਣ ਵਾਲੀ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਕਬਰਵਾਲਾ ਪੁਲਸ ਨੇ ਦੋਸ਼ੀ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦਾ ਮਾਮਲਾ ਦਰਜ ਹੋਣ ਤੋਂ ਕੁੱਝ ਘੰਟਿਆ ਵਿਚ ਕੀਤੀ ਗ੍ਰਿਫ਼ਤਾਰੀ ਨੂੰ ਪੁਲਸ ਵੱਲੋਂ ਵੱਡੀ ਕਾਮਯਾਬੀ ਸਮਝਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 9 ਅਤੇ 10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਥਾਣਾ ਕਬਰਵਾਲਾ ਅਧੀਨ ਆਉਂਦੇ ਪਿੰਡ ਸਰਾਵਾਂ ਬੋਦਲਾਂ ਵਿਖੇ ਇਕ ਔਰਤ ਦੇ ਕਤਲ ਮਾਮਲੇ 'ਚ ਪੁਲਸ ਨੇ ਦੋਸ਼ੀ ਪਿਉ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਦਿਆਰਥਣਾਂ ਨੂੰ ਹੁਣ Periods ਦੌਰਾਨ ਮਿਲੇਗੀ ਛੁੱਟੀ, ਜਾਰੀ ਹੋ ਗਈ ਨੋਟੀਫਿਕੇਸ਼ਨ

ਪੁਲਸ ਅਨੁਸਾਰ ਮ੍ਰਿਤਕਾ ਕਿਰਨਾ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਾਲੀਵਾਲਾ ਦੇ ਜਸਵਿੰਦਰ ਸਿੰਘ ਨਾਲ ਵਿਆਹੀ ਸੀ ਅਤੇ ਕਰੀਬ 4 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਆਪਣੀ ਮਾਸੀ ਦੇ ਮੁੰਡੇ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਬੂਟਾ ਸਿੰਘ ਨਾਲ ਰਹਿਣ ਲੱਗ ਪਈ। ਕਿਰਨਾ ਅਤੇ ਸਤਨਾਮ ਦਾ ਇਕ ਢਾਈ ਸਾਲ ਦਾ ਬੇਟਾ ਵੀ ਹੈ। ਹੁਣ ਸਤਨਾਮ ਸਿੰਘ ਸੱਤਾ ਸ਼ੱਕ ਕਰਦਾ ਸੀ ਕਿ ਕਿਰਨਾ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ, ਜਿਸ ਕਰਕੇ ਉਹ ਲੜਾਈ-ਝਗੜਾ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ

9-10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸਤਨਾਮ ਨੇ ਆਪਣੇ ਪਿਤਾ ਬੂਟਾ ਸਿੰਘ ਨਾਲ ਮਿਲ ਕਿ ਕਿਰਨਾ ਦੇ ਗਲ ਵਿਚ ਸਾਫ਼ਾ ਪਾ ਕੇ ਉਸਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਕਣਕ ਰੱਖਣ ਵਾਲੀ ਲੋਹੇ ਵਾਲੇ ਡਰੰਮ ਵਿਚ ਪਾ ਦਿੱਤਾ। ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਲੰਬੀ ਫਤਿਹ ਸਿੰਘ ਬਰਾੜ, ਐੱਸ. ਐੱਚ. ਓ. ਕਬਰਵਾਲਾ ਰਣਜੀਤ ਸਿੰਘ ਤੇ ਏ. ਐੱਸ. ਆਈ. ਰਾਜਦਵਿੰਦਰ ਸਿੰਘ ਸਮੇਤ ਟੀਮ ਨੇ ਦੋਸ਼ੀਆਂ ਦੇ ਘਰ ਦੀ ਤਲਾਸ਼ੀ ਲਈ ਅਤੇ ਕਿਰਨਾ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਕਬਰਵਾਲਾ ਪੁਲਸ ਵੱਲੋਂ ਮ੍ਰਿਤਕਾ ਦੀ ਮਾਂ ਸਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਵਾਸੀ ਰੱਤਾ ਖੇੜਾ ਦੇ ਬਿਆਨਾਂ ’ਤੇ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਬੂਟਾ ਸਿੰਘ ਅਤੇ ਬੂਟਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀਆਨ ਸਰਾਵਾਂ ਬੋਦਲਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਪੁਲਸ ਵੱਲੋਂ ਆਧੁਨਿਕ ਢੰਗ/ਤਰੀਕਿਆਂ ਦੀ ਮਦਦ ਨਾਲ ਦੋਸ਼ੀ ਸਤਨਾਮ ਸਿੰਘ ਅਤੇ ਉਸਦੇ ਪਿਤਾ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ’ਤੇ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਪੁਲਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News