25 ਸਾਲ ਇਸਾਈ ਧਰਮ ’ਚ ਰਹਿਣ ਮਗਰੋਂ ਸਿੱਖ ਧਰਮ ’ਚ ਸ਼ਾਮਲ ਹੋਇਆ ਇਹ ਵਿਅਕਤੀ, ਜਾਣੋ ਕੀ ਹੈ ਵਜ੍ਹਾ

Thursday, Oct 27, 2022 - 06:27 PM (IST)

25 ਸਾਲ ਇਸਾਈ ਧਰਮ ’ਚ ਰਹਿਣ ਮਗਰੋਂ ਸਿੱਖ ਧਰਮ ’ਚ ਸ਼ਾਮਲ ਹੋਇਆ ਇਹ ਵਿਅਕਤੀ, ਜਾਣੋ ਕੀ ਹੈ ਵਜ੍ਹਾ

ਅੰਮ੍ਰਿਤਸਰ (ਜਤਿੰਦਰ) - ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿਥੋ ਦੇ ਲੋਕ ਵਹਿਮਾਂ-ਭਰਮਾਂ ’ਚ ਆ ਕੇ ਆਪਣੇ ਧਰਮ ਨੂੰ ਛੱਡ ਕੇ ਇਸਾਈ ਧਰਮ ’ਚ ਸ਼ਾਮਲ ਹੋ ਰਹੇ ਹਨ। ਵਹਿਮਾਂ-ਭਰਮਾਂ ’ਚੋਂ ਨਿਕਲਣ ਤੋਂ ਬਾਅਦ ਉਕਤ ਲੋਕਾਂ ਨੇ ਹੁਣ ਆਪਣੇ ਧਰਮ ’ਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਖਾਸਾ ਤੋਂ ਸਾਹਮਣੇ ਆਇਆ ਹੈ, ਜਿਥੇ ਮਨਜੀਤ ਸਿੰਘ (35) ਨਾਂ ਦਾ ਵਿਅਕਤੀ ਇਸਾਈ ਧਰਮ ਛੱਡ ਕੇ ਸਿੱਖ ਧਰਮ ’ਚ ਸ਼ਾਮਲ ਹੋ ਗਿਆ ਹੈ। ਇਸ ਸਬੰਧ ’ਚ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 25 ਸਾਲ ਇਸਾਈ ਧਰਮ ’ਚ ਰਿਹਾ। 

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ ’ਚੋਂ ਮੁੜ ਵਾਇਰਲ ਹੋਈ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ

ਮਨਜੀਤ ਨੇ ਦੱਸਿਆ ਕਿ ਉਸ ਦੀ ਮਾਂ 35 ਸਾਲ ਈਸਾਈ ਧਰਮ ’ਚ ਰਹੀ ਅਤੇ ਹੁਣ ਉਸ ਦੀ 2 ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮੇਰੇ ਪਿਤਾ ਆਰਮੀ ’ਚ ਸਨ, ਉਨ੍ਹਾਂ ਦੀ ਵੀ ਹੁਣ ਮੌਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਮੈਂ ਛੋਟੇ ਹੁੰਦੇ ਬੀਮਾਰ ਹੋ ਗਿਆ ਸੀ। ਮੇਰੀ ਮਾਂ ਨੇ ਮੈਨੂੰ ਦਵਾਈ ਦੇਣ ਦੀ ਥਾਂ ਕਿਸੇ ਦੇ ਕਹਿਣ ’ਤੇ ਚਰਚ ਲੈ ਗਈ। ਉਸ ਦਿਨ ਤੋਂ ਲੈ ਕੇ ਮਾਂ ਦੀ ਮੌਤ ਹੋਣ ਤੱਕ ਚਰਚ ਦੇ ਪਾਸਟਰਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਪਿਤਾ ਦੀ ਮੌਤ ਤੋਂ ਬਾਅਦ ਸਾਰਾ ਪੈਸਾ ਮੇਰੀ ਮਾਂ ਨੂੰ ਮਿਲ ਗਿਆ। ਪਾਸਟਰਾਂ ਨੂੰ ਜਦੋਂ ਪਤਾ ਲੱਗਾ ਕਿ ਇਸ ਬੀਬੀ ਦੇ ਘਰਵਾਲੇ ਦੀ ਮੌਤ ਹੋ ਗਈ ਹੈ ਅਤੇ ਉਸ ਕੋਲ ਬਹੁਤ ਪੈਸਾ ਹੈ ਤਾਂ ਉਹ ਮੇਰੀ ਮਾਂ ਦੇ ਪਿੱਛੇ ਪੈ ਗਏ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਮਨਜੀਤ ਨੇ ਦੱਸਿਆ ਕਿ ਪਾਸਟਰਾਂ ਨੇ ਵਹਿਮਾਂ-ਭਰਮਾਂ ’ਚ ਪਾ ਕੇ ਮੇਰੀ ਮਾਂ ਦਾ ਸਾਰਾ ਧਿਆਨ ਆਪਣੇ ਵੱਲ ਕਰ ਲਿਆ। ਪਾਸਟਰਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਤੂੰ ਮਰਨ ਤੋਂ ਬਾਅਦ ਸਵਰਗ ’ਚ ਜਾਵੇਗੀ, ਜੇ ਆਪਣਾ ਸਾਰਾ ਪੈਸਾ ਚਰਚ ਨੂੰ ਦਾਨ ਕਰ ਦੇਵੇ। ਤੇਰੇ ਕਿਸੇ ਧੀ-ਪੁੱਤ ਨੇ ਤੇਰਾ ਸਾਥ ਨਹੀਂ ਦੇਣਾ। ਮਨਜੀਤ ਨੇ ਦੱਸਿਆ ਕਿ ਮੇਰੀ ਮਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਉਹ ਮੇਰੇ ਸੁਫ਼ਨੇ ’ਚ ਆਉਂਦੀ ਹੈ ਕਿ ਮੈਨੂੰ ਮਰਨ ਤੋਂ ਬਾਅਦ ਸਵਰਗ ’ਚ ਕੋਈ ਥਾਂ ਨਹੀਂ ਮਿਲੀ। ਮੇਰੀ ਆਤਮਾ ਥਾਂ-ਥਾਂ ਭਟਕ ਰਹੀ ਹੈ। ਪਾਸਟਰਾਂ ਨੇ ਮੇਰਾ ਸਾਰਾ ਪੈਸਾ ਲੁੱਟ ਲਿਆ।     

ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਮਨਜੀਤ ਨੇ ਦੱਸਿਆ ਕਿ ਜਦੋਂ ਮੈਂ ਪੜ੍ਹ-ਲਿੱਖ ਕੇ ਆਪਣੀ ਹੋਸ਼ ਸੰਭਾਲੀ ਤਾਂ ਮੈਨੂੰ ਪਤਾ ਲੱਗਾ ਕਿ ਪਾਸਟਰਾਂ ਨੇ ਮੇਰੀ ਮਾਂ ਨੂੰ ਲੁੱਟ ਲਿਆ ਹੈ। ਪਾਸਟਰਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ। ਮਨਜੀਤ ਨੇ ਕਿਹਾ ਕਿ ਇਸੇ ਕਰਕੇ ਮੈਂ ਗੁਰੂ ਸਾਹਿਬ ਦੇ ਲੜ ਲੱਗ ਗਿਆ, ਜਿਸ ਨੇ ਮੇਰੀ ਜਿੰਦਗੀ ਨੂੰ ਸਵਾਰ ਕੇ ਰੱਖ ਦਿੱਤਾ। ਮਨਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸਾਈ ਧਰਮ ਦੀ ਥਾਂ ਸਿੱਖ ਧਰਮ ’ਚ ਸ਼ਾਮਲ ਹੋਣ। ਪਾਸਟਰਾਂ ਦੀਆਂ ਗੱਲਾਂ ’ਚ ਆ ਕੇ ਆਪਣੇ ਘਰਾਂ ਨੂੰ ਬਰਬਾਦ ਨਾ ਕੀਤਾ ਜਾਵੇ। 
 


author

rajwinder kaur

Content Editor

Related News