ਵਿਆਹ ਸਮਾਗਮ ’ਚ DJ ਦੀ ਧੁਨ ’ਤੇ ਕੱਢੇ ਹਵਾਈ ਫਾਇਰ, ਵੱਜ ਰਹੇ ਲਲਕਾਰੇ, ਕੈਮਰੇ 'ਚ ਕੈਦ ਹੋਇਆ ਦ੍ਰਿਸ਼

Monday, Nov 21, 2022 - 03:49 PM (IST)

ਵਿਆਹ ਸਮਾਗਮ ’ਚ DJ ਦੀ ਧੁਨ ’ਤੇ ਕੱਢੇ ਹਵਾਈ ਫਾਇਰ, ਵੱਜ ਰਹੇ ਲਲਕਾਰੇ, ਕੈਮਰੇ 'ਚ ਕੈਦ ਹੋਇਆ ਦ੍ਰਿਸ਼

ਅੰਮ੍ਰਿਤਸਰ (ਗੁਰਿੰਦਰ ਸਾਗਰ) : ਪੰਜਾਬ ’ਚ ਸ਼ਰੇਆਮ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਲੱਗੀ ਪਾਬੰਦੀ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਦਾ ਹੈ, ਜਿੱਥੇ ਵਿਆਹ ਸਮਾਗਮ 'ਚ ਇਕ ਨੌਜਵਾਨ ਨੇ ਦੋਵੇਂ ਹੱਥਾਂ 'ਚ ਹਥਿਆਰ ਫੜ੍ਹ ਕੇ ਹਵਾ ’ਚ ਫ਼ਾਇਰਿੰਗ ਕਰ ਦਿੱਤੀ। ਇਸ ਦੇ ਨਾਲ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਪੁਲਸ ਦੀ ਸਖ਼ਤੀ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਡੀ.ਜੇ. ਨਾਈਟ ਦੌਰਾਨ ਆਪਣੇ ਦੋਵੇਂ ਹੱਥਾਂ 'ਚ ਹਥਿਆਰ ਫੜ੍ਹ ਕੇ ਹਵਾ ’ਚ ਫ਼ਾਈਰਿੰਗ ਕਰਦੇ ਹੋਏ ਨਜ਼ਰ ਆ ਰਿਹਾ ਹੈ। ਉੱਥੇ ਮੌਜੂਦ ਲੋਕ ਇਸ ਪੂਰੀ ਘਟਨਾ ਨੂੰ ਆਪਣੇ ਕੈਮਰਿਆਂ ’ਚ ਕੈਦ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਆਦੇਸ਼ ਦਿੱਤੇ ਸਨ। ਉਨ੍ਹਾਂ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਕਿਸੇ ਹੋਰ ਸਮਾਗਮਾਂ ’ਚ ਹਥਿਆਰ ਲੈ ਕੇ ਜਾਣ ਅਤੇ ਪ੍ਰਦਰਸ਼ਨ ਕਰਨ ਦੀ ਪਾਬੰਦੀ ਲਗਾਈ ਗਈ ਹੈ।


author

Shivani Bassan

Content Editor

Related News